ਹੁਣ UPI ਜ਼ਰੀਏ ATM ‘ਚ ਜਲਦ ਹੋਵੇਗਾ ਕੈਸ਼ ਡਿਪਾਜ਼ਿਟ, RBI ਦਾ ਵੱਡਾ ਐਲਾਨ

ਜੇਕਰ ਤੁਸੀਂ ਵੀ ਯੂਪੀਆਈ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੈ। ਰਿਜ਼ਲਵ ਬੈਂਕ ਨੇ RBI UPI ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਹੁਣ ਤੁਸੀਂ ਜਲਦ ਹੀ ਯੂਪੀਆਈ ਜ਼ਰੀਏ ਕੈਸ਼ ਵੀ ਜਮ੍ਹਾ ਕਰਾ ਸਕੋਗੇ। ਭਾਰਤੀ ਰਿਜ਼ਰਵ ਬੈਂਕ ਜਲਦ ਹੀ ਯੂਪੀਆਈ ਦੇ ਜ਼ਰੀਏ ਨਕਦੀ ਜਮ੍ਹਾ ਕਰਨ ਵਾਲੀ ਮਸ਼ੀਨ ਵਿਚ ਪੈਸਾ ਜਮ੍ਹਾ ਦੀ ਸਹੂਲਤ ਦੇਵੇਗਾ। ਇਸ ਤੋਂ ਇਲਾਵਾ ਪੀਪੀਆਈ ਕਾਰਡਧਾਰਕਾਂ ਨੂੰ ਬੈਂਕ ਖਾਤਾਧਾਰਕਾਂ ਨੂੰ ਵੀ ਪੇਮੈਂਟ ਦੀ ਸਹੂਲਤ ਮਿਲੇਗੀ। ਦੱਸ ਦੇਈਏ ਕਿ ਇਨ੍ਹਾਂ ਲੋਕਾਂ ਨੂੰ ਤੀਜੇ ਪੱਖ ਦੇ ਯੂਪੀਆਈ ਐਪ ਦੇ ਜ਼ਰੀਏ ਯੂਪੀਆਈ ਪੇਮੈਂਟ ਕਰਨ ਦੀ ਸਹੂਲਤ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ।

RBI ਗਵਰਨਰ ਸ਼ਕਤੀਕਾਂਤ ਦਾਸ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਮੁਦਰਾ ਨੀਤੀ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ATM ਵਿਚ ਯੂਪੀਆਈ ਦਾ ਇਸਤੇਮਾਲ ਕਰਕੇ ਕਾਰਡਲੈੱਸ ਕੈਸ਼ ਜਮ੍ਹਾ ਦਾ ਫਾਇਦਾ ਤੁਸੀਂ ਲੈ ਸਕਦੇ ਹੋ। ਤੁਸੀਂ ਨਕਦੀ ਜਮ੍ਹਾ ਕਰਨ ਵਾਲੀ ਮਸ਼ੀਨ ਵਿਚ ਪੈਸਾ ਡਿਪਾਜ਼ਿਟ ਕਰ ਸਕਦੇ ਹੋ। ਦਸ ਦੇਈਏ ਕਿ ਮੌਜੂਦਾ ਸਮੇਂ ਏਟੀਐੱਮ ਵਿਚ ਯੂਪੀਆਈ ਤੋਂ ਕੈਸ਼ ਕੱਢਣ ਦੀ ਸਹੂਲਤ ਉਪਲਬਧ ਹੈ। ਤੁਸੀਂ ਕਿਸੇ ਵੀ ਬੈਂਕ ਵਿਚ ਜਾ ਕੇ ਆਸਾਨੀ ਨਾਲ ਏਟੀਐੱਮ ‘ਤੇ ਕੈਸ਼ਲੈਸ ਸਹੂਲਤ ਦਾ ਇਸਤੇਮਾਲ ਕਰਕੇ ਪੈਸਾ ਕੱਢ ਸਕਦੇ ਹੋ।

ਮੌਜੂਦਾ ਸਮੇਂ ਨਕਦ ਜਮ੍ਹਾ ਕਰਨ ਦੀ ਮਸ਼ੀ ਨਵਿਚ ਪੈਸਾ ਜਮ੍ਹਾ ਕਰਨ ਲਈ ਮੁੱਖ ਤੌਰ ‘ਤੇ ਡੈਬਿਟ ਕਾਰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਗਾਹਕਾਂ ਲਈ ਆਸਾਨ ਤੇ ਬੈਂਕਾਂ ਵਿਚ ਮੁਦਰਾ ਪ੍ਰਬੰਧਨ ਪ੍ਰਕਿਰਿਆ ਨੂੰ ਹੋਰ ਕੁਸ਼ਲ ਬਣਾਏਗਾ। RBI ਮੁਤਾਬਕ ਬੈਂਕਾਂ ਨੂੰ ਨਕਦੀ ਜਮ੍ਹਾ ਮਸ਼ੀਨਾਂ ਦੇ ਇਸਤੇਮਾਲ ਨਾਲ ਜਿਥੇ ਇਕ ਪਾਸੇ ਗਾਹਕਾਂ ਦੀ ਸਹੂਲਤ ਵਧੀ ਹੈ ਉਥੇ ਬੈਂਕ ਬ੍ਰਾਂਚ ਵਿਚ ਨਕਦੀ ਜਮ੍ਹਾ ਕਰਨ ਨੂੰ ਲੈ ਕੇ ਦਬਾਅ ਵੀ ਘੱਟ ਹੋਇਆ ਹੈ। ਹੁਣ ਯੂਪੀਆਈ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਬਿਨਾਂ ਕਾਰਡ ਦੇ ਨਕਦ ਜਮ੍ਹਾ ਕਰਨ ਦੀ ਸਹੂਲਤ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ।

Advertisement