ਹੋ ਗਿਆ ਚੱਕਾ ਜਾਮ! ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਇਹ ਖ਼ਬਰ

ਲੁਧਿਆਣਾ ਤੋਂ ਅੰਮ੍ਰਿਤਸਰ ਤੱਕ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਭਾਰਤੀ ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ ਇੱਕ ਵਾਰ ਫਿਰ ਚੱਕਾ ਜਾਮ ਕਰਨ ਜਾ ਰਹੀਆਂ ਹਨ। ਅੱਜ ਟਰੱਕ ਯੂਨੀਅਨਾਂ ਵੱਲੋਂ ਲੁਧਿਆਣਾ ਨੂੰ ਅੰਮ੍ਰਿਤਸਰ ਤੱਕ ਜੋੜਨ ਵਾਲੇ ਰਸਤੇ ‘ਤੇ ਜਾਮ ਲਗਾਇਆ ਜਾਵੇਗਾ। ਟਰੱਕ ਯੂਨੀਅਨ ਆਪਣੀਆਂ ਮੰਗਾ ਨੂੰ ਲੈ ਕੇ ਰੋਡ ਜੈਮ ਕਰਨਗੇ। ਅੱਜ 4 ਵਜੇ ਤੱਕ ਹਾਈਵੇਅ ਬੰਦ ਰਹੇਗਾ।

ਦਸ ਦੇਈਏ ਕਿ ਟਰੱਕ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 7 ਮਾਰਚ ਨੂੰ ਚੱਕਾ ਜਾਮ ਕੀਤਾ ਜਾਵੇਗਾ। ਫਿਲੌਰ,ਗੁਰਾਇਆ,ਜਲੰਧਰ,ਅੰਮ੍ਰਿਤਸਰ ਜਾਣ ਵਾਲਾ ਰਸਤਾ ਬੰਦ ਕੀਤਾ ਜਾਵੇਗਾ। ਟਰੱਕ ਯੂਨੀਅਨ ਦੇ ਮੁਲਾਜ਼ਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਾਈਵੇ ਬੰਦ ਰੱਖਣਗੇ। ਇਸ ਦੇ ਨਾਲ ਹੀ ਕਈ ਰਸਤਿਆਂ ਨੂੰ ਡਾਈਵਰਟ ਕੀਤਾ ਗਿਆ ਹੈ।

Advertisement