ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਪਹੁੰਚਦੀਆਂ ਹਨ। ਇਸੇ ਤਰ੍ਹਾਂ ਉਹਨਾਂ ਤੇ ਰਹਿਣ ਲਈ ਵੱਖ-ਵੱਖ ਸਰਾਵਾਂ ਬਣਾਈਆਂ ਗਈਆਂ ਹਨ। ਸਾਰਾਗੜੀ ਸਰਾਵਾਂ ਉਹਨਾਂ ਵਿੱਚੋਂ ਇੱਕ ਮੁੱਖ ਹੈ ਜਿਸ ਵਿੱਚ ਕਿ ਆਨਲਾਈਨ ਸੰਗਤਾਂ ਕਮਰਾ ਕਰਵਾਉਂਦੀਆਂ ਹਨ ਪਰ ਕਾਫੀ ਸਮੇਂ ਤੋਂ ਕਿਸੇ ਠੱਗ ਵੱਲੋਂ ਨਕਲੀ ਵੈਬ ਸਾਈਡ ਬਣਾ ਕੇ ਸੰਗਤਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ । ਪਹਿਲਾਂ ਵੀ ਕਈ ਮਾਮਲੇ ਆਏ ਹਨ ਜਿਨਾਂ ਵਿੱਚ ਸੰਗਤਾਂ ਵੱਲੋਂ ਕਮਰੇ ਦੇ ਨਾਂ ‘ਤੇ ਪੈਸੇ ਲੈ ਲਈ ਜਾਂਦੇ ਸਨ। ਜਦੋਂ ਸੰਗਤ ਕਮਰੇ ਲਈ ਸਾਰਾਗੜੀ ਸਰਾਂ ਵਿਖੇ ਪਹੁੰਚਦੀ ਹੈ ਤਾਂ ਉੱਥੇ ਉਹਨਾਂ ਦੀ ਕਮਰੇ ਦੀ ਬੁਕਿੰਗ ਨਹੀਂ ਹੁੰਦੀ।
ਅੱਜ ਕਈ ਪਰਿਵਾਰ ਨਾਲ ਇਸੇ ਤਰ੍ਹਾਂ ਹੀ ਠੱਗੀ ਹੋਈ। ਉਹਨਾਂ ਨੇ ਦੱਸਿਆ ਕਿ ਜਦੋਂ ਵੀ ਆਨਲਾਈਨ ਲਈ ਸਰਚ ਕਰਦੇ ਹਾਂ ਤਾਂ ਇਹ ਨਕਲੀ ਵੈਬਸਾਈਟ ਸਾਹਮਣੇ ਆਉਂਦੀ ਹੈ ਅਤੇ ਇਹਨਾਂ ਵੱਲੋਂ ਬਾਅਦ ਵਿੱਚ ਗੱਲਬਾਤ ਕਰਕੇ ਆਨਲਾਈਨ ਪੇਮੈਂਟ ਮੰਗੀ ਜਾਂਦੀ ਹੈ। ਜੇ ਕੋਈ ਪਰਿਵਾਰ ਪੇਮੈਂਟ ਕਰ ਦਿੱਤਾ ਜਾਂਦਾ ਹੈ ਤਾਂ ਬਾਅਦ ਵਿੱਚ ਇਹ ਠੱਗ ਫੋਨ ਨਹੀਂ ਚੁੱਕਦਾ ਤੇ ਇਸੇ ਤਰ੍ਹਾਂ ਹੀ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਜਾਂਦਾ।
ਸਾਰਾਗੜੀ ਸਰਾਂ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਭੋਮਾ ਵੱਲੋਂ ਵੀ ਸੰਗਤਾਂ ਨੂੰ ਸੁਚੇਤ ਕੀਤਾ ਗਿਆ ਕਿ ਸਿਰਫ ਐਸਜੀਪੀਸੀ ਦੀ ਵੈਬਸਾਈਟ ਤੇ ਜਾ ਕੇ ਹੀ ਕਮਰੇ ਦੀ ਬੁਕਿੰਗ ਕੀਤੀ ਜਾਵੇ ਇਹਨਾਂ ਠੱਗਾਂ ਤੋਂ ਬਚਿਆ ਜਾਵੇ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।