1 ਅਪ੍ਰੈਲ 2025 ਤੋਂ ਵੱਡੇ ਬਦਲਾਅ! ਆਮ ਜਨਤਾ ਦੀ ਜੇਬ੍ਹ ਹੋਏਗੀ ਢਿੱਲੀ

ਅੱਜ 1 ਅਪ੍ਰੈਲ 2025 ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜੋ ਤੁਹਾਡੀ ਕਮਾਈ, ਖਰਚ ਅਤੇ ਬਚਤ ‘ਤੇ ਅਸਰ ਪਾਉਣਗੇ। ਇਨ੍ਹਾਂ ਬਦਲਾਵਾਂ ਵਿੱਚ ਇਨਕਮ ਟੈਕਸ ਸਲੈਬ, ਟੋਲ ਟੈਕਸ, LPG ਸਿਲੈਂਡਰ ਦੀ ਕੀਮਤ, UPI ਭੁਗਤਾਨ, ਬੈਂਕਿੰਗ ਨਿਯਮ ਅਤੇ ਹੋਰ ਵੀ ਕਈ ਮੁੱਖ ਤਬਦੀਲੀਆਂ ਸ਼ਾਮਲ ਹਨ।

ਟੋਲ ਟੈਕਸ ‘ਚ ਵਾਧੂ ਬੋਝ

NHAI ਨੇ ਮੁੱਖ ਹਾਈਵੇਅਜ਼ ‘ਤੇ 5 ਰੁਪਏ ਤੋਂ 10 ਰੁਪਏ ਤੱਕ ਟੋਲ ਦਰਾਂ ਵਧਾਉਣ ਦੀ ਯੋਜਨਾ ਬਣਾਈ ਹੈ। ਉੱਤਰ ਪ੍ਰਦੇਸ਼ ਵਿੱਚ ਲਖਨਊ-ਕਾਨਪੁਰ, ਵਾਰਾਣਸੀ-ਗੋਰਖਪੁਰ ਅਤੇ ਲਖਨਊ-ਅਯੋਧਿਆ ਮਾਰਗ ‘ਤੇ ਟੋਲ ਦਰਾਂ ‘ਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਦਿੱਲੀ-ਐਨਸੀਆਰ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਵੀ ਟੋਲ ਚਾਰਜ ਵਧਣ ਦੀ ਸੰਭਾਵਨਾ ਹੈ।

LPG ਸਿਲੰਡਰ ਦੀ ਨਵੀਂ ਕੀਮਤ

ਹਰ ਮਹੀਨੇ ਦੀ ਤਰ੍ਹਾਂ, LPG ਸਿਲੈਂਡਰ ਦੀ ਨਵੀਂ ਕੀਮਤ ਲਿਸਟ ਜਾਰੀ ਕੀਤੀ ਗਈ ਹੈ। 1 ਅਪ੍ਰੈਲ 2025 ਤੋਂ ਕਾਮਰਸ਼ੀਅਲ LPG ਸਿਲੰਡਰ ਦੀ ਕੀਮਤ ‘ਚ ਰਾਹਤ ਮਿਲੀ ਹੈ। ਇੰਡੀਆਨ ਆਇਲ ਵੱਲੋਂ ਜਾਰੀ ਨਵੇਂ ਰੇਟ ਮੁਤਾਬਕ, 19 ਕਿਲੋ ਵਾਲਾ ਕਾਮਰਸ਼ੀਅਲ ਸਿਲੰਡਰ 41 ਤੋਂ 45 ਰੁਪਏ ਤੱਕ ਸਸਤਾ ਹੋਇਆ ਹੈ। ਦਿੱਲੀ ਵਿੱਚ ਹੁਣ ਇਹ 1762 ਰੁਪਏ ‘ਚ ਮਿਲੇਗਾ, ਜਦਕਿ ਪਹਿਲਾਂ 1803 ਰੁਪਏ ਦਾ ਸੀ।

CNG, PNG ਅਤੇ ATF ਦੀਆਂ ਨਵੀਆਂ ਕੀਮਤਾਂ

ਸਰਕਾਰ ਨੇ 1 ਅਪ੍ਰੈਲ 2025 ਤੋਂ ਨੈਚੁਰਲ ਗੈਸ ਦੀ ਕੀਮਤ ‘ਚ 4% ਦਾ ਵਾਧਾ ਕੀਤਾ ਹੈ, ਜਿਸ ਕਾਰਨ CNG ਅਤੇ PNG ਦੇ ਭਾਅ ਵਧਣ ਦੀ ਸੰਭਾਵਨਾ ਹੈ। ਨੈਚੁਰਲ ਗੈਸ ਦੀ ਕੀਮਤ ‘ਚ ਵਾਧੇ ਨਾਲ, CNG ਅਤੇ PNG ਦੀਆਂ ਦਰਾਂ ‘ਚ ਵੀ ਵਾਧੂ ਬੋਝ ਪੈ ਸਕਦਾ ਹੈ। ਜੇਕਰ ਕੋਈ ਵਿਅਕਤੀ 12 ਲੱਖ ਰੁਪਏ ਸਾਲਾਨਾ CTC ਨਾਲ ਨਵੀਂ ਟੈਕਸ ਪ੍ਰਣਾਲੀ ਚੁਣਦਾ ਹੈ, ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸਦੇ ਨਾਲ ਹੀ 75,000 ਰੁਪਏ ਦੇ ਸਟੈਂਡਰਡ ਡਿਡਕਸ਼ਨ (ਮਿਆਰੀ ਛੋਟ) ਦਾ ਫਾਇਦਾ ਵੀ ਮਿਲੇਗਾ।

ਉਹ ਲੋਕ ਜੋ UPI ਤੋਂ ਟ੍ਰਾਂਜ਼ੈਕਸ਼ਨ ਨਹੀਂ ਕਰ ਰਹੇ ਸਨ ਅਤੇ ਜਿਨ੍ਹਾਂ ਦਾ ਨੰਬਰ ਲੰਮੇ ਸਮੇਂ ਤੋਂ ਇਨਐਕਟਿਵ ਸੀ, ਉਨ੍ਹਾਂ ਦੇ UPI ਖਾਤੇ ਅੱਜ ਤੋਂ ਬੰਦ ਕਰ ਦਿੱਤੇ ਜਾਣਗੇ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਲੰਮੇ ਸਮੇਂ ਤੋਂ UPI ਦੀ ਵਰਤੋਂ ਨਹੀਂ ਕੀਤੀ, ਤਾਂ ਤੁਹਾਨੂੰ ਦੁਬਾਰਾ ਆਪਣੇ ਖਾਤੇ ਨੂੰ ਐਕਟਿਵੇਟ ਕਰਨ ਦੀ ਲੋੜ ਪੈ ਸਕਦੀ ਹੈ।

Advertisement