ਭਾਰਤੀ ਰਿਜ਼ਰਵ ਬੈਂਕ ਹਰ ਸਾਲ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਆਰਬੀਆਈ ਮੁਤਾਬਕ ਦਸੰਬਰ 2024 ਵਿੱਚ ਕਈ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ। ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਇਸ ਮਹੀਨੇ ਰਾਸ਼ਟਰੀ ਅਤੇ ਖੇਤਰੀ ਛੁੱਟੀਆਂ ਕਾਰਨ ਬੈਂਕ ਬੰਦ ਰਹਿਣਗੇ। 12 ਦਸੰਬਰ ਵੀਰਵਾਰ ਨੂੰ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਦਸ ਦੇਈਏ ਕਿ ਮੇਘਾਲਿਆ ਵਿੱਚ ਵੀਰਵਾਰ 12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ (Pa Togan Sangma) ਦੀ ਬਰਸੀ ਦੇ ਕਾਰਨ ਬੈਂਕ, ਸਕੂਲ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਮੇਘਾਲਿਆ ਸਰਕਾਰ ਨੇ ਗਾਰੋ ਯੋਧੇ ਸ਼ਹੀਦ ਪਾ-ਟੋਗਨ ਨੂੰ ਸ਼ਰਧਾਂਜਲੀ ਦਿੱਤੀ।
ਉਧਰ ਹੀ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਹਾਲ ਹੀ ਵਿਚ ਇਕ ਅਹਿਮ ਬਿਆਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਦੱਸਿਆ ਕਿ ਹੁਣ ਸਰਦੀਆਂ ਦੀਆਂ ਛੁੱਟੀਆਂ (winter vacation) ਹੁਣ ਕੜਾਕੇ ਦੀ ਠੰਢ ਪੈਣ ਉਤੇ ਆਧਾਰਿਤ ਹੋਣਗੀਆਂ, ਨਾ ਕਿ ਕਿਸੇ ਨਿਸ਼ਚਿਤ ਤਰੀਕ ਉਤੇ। ਪਹਿਲਾਂ ਭਾਵੇਂ ਠੰਢ ਹੋਵੇ ਜਾਂ ਨਾ, ਛੁੱਟੀਆਂ 25 ਤੋਂ 31 ਦਸੰਬਰ ਤੱਕ ਤੈਅ ਹੁੰਦੀਆਂ ਸਨ। ਪਰ ਹੁਣ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਛੁੱਟੀਆਂ ਸਰਦੀਆਂ ਦੇ ਆਧਾਰ ਉਤੇ ਹੀ ਹੋਣਗੀਆਂ ਅਤੇ ਜੇਕਰ 1 ਜਨਵਰੀ ਤੋਂ ਠੰਢ ਵਧਦੀ ਹੈ ਤਾਂ ਛੁੱਟੀਆਂ ਉਸੇ ਦਿਨ ਤੋਂ ਹੀ ਹੋਣਗੀਆਂ।