15 ਸਾਲ ਦੇ ਹੇਮਨ ਬੇਕੇਲੇ ਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਉਸ ਨੂੰ ‘ਟਾਈਮ ਕਿਡ ਆਫ ਦਿ ਈਅਰ’ ਵੀ ਚੁਣਿਆ ਗਿਆ ਹੈ। ਹੇਮਨ ਦਾ ਦਾਅਵਾ ਹੈ ਕਿ ਇਹ ਸਾਬਣ ਸਕਿਨ ਦੇ ਕੈਂਸਰ ਦੇ ਇਲਾਜ ‘ਚ ਕਾਰਗਰ ਸਾਬਿਤ ਹੋ ਸਕਦਾ ਹੈ।
ਦਸ ਦੇਈਏ ਕਿ ਹੇਮਨ ਬਚਪਨ ਤੋਂ ਹੀ ਆਪਣੇ ਘਰ ‘ਚ ਕਈ ਤਰ੍ਹਾਂ ਦੇ ਪ੍ਰਯੋਗ ਕਰਦਾ ਆ ਰਿਹਾ ਹੈ। ਹੇਮਨ ਦਾ ਕਹਿਣਾ ਹੈ ਕਿ ਉਸ ਨੇ ਇਕ ਵਾਰ ਤੇਜ਼ ਧੁੱਪ ‘ਚ ਮਜ਼ਦੂਰਾਂ ਨੂੰ ਕੰਮ ਕਰਦੇ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਮੇਲਾਨੋਮਾ ਵਰਗੇ ਜਾਨਲੇਵਾ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਅਜਿਹੇ ‘ਚ ਹੇਮਨ ਨੇ ਇਹ ਸਾਬਣ ਬਹੁਤ ਸਸਤੇ ‘ਚ ਰੱਖਿਆ, ਜਿਸ ਦੀ ਭਾਰਤੀ ਕਰੰਸੀ ‘ਚ ਕੀਮਤ ਸਿਰਫ 450 ਰੁਪਏ ਹੈ।
ਦਸਿਆ ਜਾ ਰਿਹਾ ਹੈ ਕਿ ਹੇਮਨ ਨੇ ਸੈਲੀਸਿਲਿਕ ਐਸਿਡ, ਗਲਾਈਕੋਲਿਕ ਐਸਿਡ ਤੇ ਟ੍ਰੇਟੀਨੋਇਨ ਕੇਰਾਟੋਲਾਈਟਿਕ ਐਸਿਡ ਨੂੰ ਮਿਲਾ ਕੇ ਇਹ ਸਾਬਣ ਤਿਆਰ ਕੀਤਾ ਹੈ। ਇਹ ਐਸਿਡ ਹੁੰਦੇ ਹਨ ਜੋ ਸਕਿਨ ਦੀ ਬਾਹਰੀ ਪਰਤਾਂ ਨੂੰ ਡਿਸੌਲਵ ਕਰ ਕੇ ਰੀਸੈਪਟਰ, ਪ੍ਰੋਟੀਨ ਨੂੰ ਰਿਲੀਜ਼ ਹੋਣ ‘ਚ ਮਦਦ ਕਰਦਾ ਹੈ, ਜੋ ਕਿ ਪੈਦਾਇਸ਼ੀ ਇਮਿਊਨ ਸਿਸਟਮ ਲਈ ਜ਼ਰੂਰੀ ਹਨ। ਸਕਿਨ ਕੈਂਸਰ ਨਾਲ ਲੜਨ ਲਈ ਡੈਂਡ੍ਰਿਟਿਕ ਸੈੱਲ ਵ੍ਹਾਈਟ ਬਲੱਡ ਸੈੱਲਜ਼ ਦੇ ਨਾਲ ਮਿਲ ਕੇ ਕੰਮ ਕਰਦੇ ਹਨ।
ਹੇਮਨ ਦਾ ਕਹਿਣਾ ਹੈ ਕਿ ਅਮਰੀਕਾ ‘ਚ ਸਕਿਨ ਕੈਂਸਰ ਦੇ ਇਲਾਜ ‘ਤੇ 32 ਲੱਖ ਰੁਪਏ ਤਕ ਦਾ ਖਰਚ ਆਉਂਦਾ ਹੈ, ਅਜਿਹੇ ‘ਚ 450 ਰੁਪਏ ਦਾ ਇਹ ਸਸਤਾ ਸਾਬਣ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਸਕਿਨ ਕੈਂਸਰ ਘਾਤਕ ਬਿਮਾਰੀ ਹੈ ਜੋ ਸਕਿਨ ਸੈੱਲਜ਼ ‘ਚ ਸ਼ੁਰੂ ਹੁੰਦੀ ਹੈ ਜੋ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਂਦੀ ਹੈ। ਮੇਲਾਨੋਮਾ ਸਕਿਨ ਕੈਂਸਰ ਦਾ ਸਭ ਤੋਂ ਖਤਰਨਾਕ ਰੂਪ ਹੈ ਜੋ ਸੂਰਜ ਤੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਕਾਰਨ ਹੁੰਦਾ ਹੈ।