
26 ਅਗਸਤ ਨੂੰ ਛੁੱਟੀ ਦਾ ਐਲਾਨ, ਸਕੂਲ-ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ
ਪੰਜਾਬ ਵਿੱਚ ਜਨਮ ਅਸ਼ਟਮੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 26 ਅਗਸਤ ਨੂੰ ਛੁੱਟੀ ਐਲਾਨੀ ਗਈ ਹੈ। 25 ਅਗਸਤ ਨੂੰ ਐਤਵਾਰ ਹੋਣ ਕਾਰਨ ਸਾਰੇ ਪਾਸੇ ਛੁੱਟੀ ਰਹੇਗੀ। ਜਿਸ ਕਾਰਨ 25-26 ਅਗਸਤ ਨੂੰ ਪੰਜਾਬ ਵਿੱਚ ਸਕੂਲ, ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ।