ਪੰਜਾਬ ਵਿੱਚ ਜਨਮ ਅਸ਼ਟਮੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 26 ਅਗਸਤ ਨੂੰ ਛੁੱਟੀ ਐਲਾਨੀ ਗਈ ਹੈ। 25 ਅਗਸਤ ਨੂੰ ਐਤਵਾਰ ਹੋਣ ਕਾਰਨ ਸਾਰੇ ਪਾਸੇ ਛੁੱਟੀ ਰਹੇਗੀ। ਜਿਸ ਕਾਰਨ 25-26 ਅਗਸਤ ਨੂੰ ਪੰਜਾਬ ਵਿੱਚ ਸਕੂਲ, ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ।

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ 26 ਅਗਸਤ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕਈ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ਵਿੱਚ ਸ਼ਨੀਵਾਰ ਦੀ ਵੀ ਛੁੱਟੀ ਹੁੰਦੀ ਹੈ। ਇਸ ਲਈ ਉਹ ਲੋਕ ਸ਼ਨੀਵਾਰ, ਐਤਵਾਰ ਤੇ ਸੋਮਵਾਰ ਤੱਕ ਤਿੰਨ ਛੁੱਟੀਆਂ ਦਾ ਆਨੰਦ ਮਾਣ ਸਕਣਗੇ ।