ਵਿੱਤੀ ਸਾਲ 31 ਮਾਰਚ ਨੂੰ ਖਤਮ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿੱਤੀ ਸਾਲ 2024-2025 ਸ਼ੁਰੂ ਹੋਵੇਗਾ। ਅਜਿਹੇ ‘ਚ ਤੁਹਾਨੂੰ ਇਸ ਮਹੀਨੇ ਕਈ ਕੰਮ ਪੂਰੇ ਕਰਨੇ ਪੈਣਗੇ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਭਵਿੱਖ ਵਿੱਚ ਮੁਸੀਬਤ ਵਿੱਚ ਪੈ ਸਕਦੇ ਹੋ। ਕੁਝ ਮਾਮਲਿਆਂ ਵਿੱਚ ਤੁਹਾਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਅਤੇ ਤੁਹਾਡਾ ਖਾਤਾ ਮੁਅੱਤਲ ਵੀ ਹੋ ਸਕਦਾ ਹੈ।
ਇਹਨਾਂ ਵਿੱਚ ਫਾਸਟੈਗ ਕੇਵਾਈਸੀ ਅੱਪਡੇਟ ਅਤੇ ਟੈਕਸ ਸੇਵਿੰਗ ਤੋਂ ਲੈ ਕੇ ਪੀਪੀਐਫ ਖਾਤੇ ਵਿੱਚ ਘੱਟੋ-ਘੱਟ ਜਮ੍ਹਾਂ ਰਕਮ ਵਰਗੇ ਕਿ ਜ਼ਰੂਰੀ ਕੰਮ ਸ਼ਾਮਿਲ ਹਨ।
ਇਸ ਤੋਂ ਇਲਾਵਾ ਜੇਕਰ ਤੁਸੀਂ ਇਨਕਮ ਟੈਕਸ ਛੋਟ ਲਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 31 ਮਾਰਚ ਤੱਕ ਨਿਵੇਸ਼ ਕਰਨਾ ਹੋਵੇਗਾ। ਅਸੀਂ ਤੁਹਾਨੂੰ ਅਜਿਹੇ 5 ਕੰਮਾਂ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਇਸ ਮਹੀਨੇ ਪੂਰੇ ਕਰ ਲੈਣੇ ਚਾਹੀਦੇ ਹਨ-
1. ਪਬਲਿਕ ਪ੍ਰੋਵੀਡੈਂਟ ਫੰਡ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਖਾਤੇ ਨੂੰ ਐਕਟਿਵ ਰੱਖਣ ਲਈ, ਇਨ੍ਹਾਂ ਵਿੱਚ ਘੱਟੋ ਘੱਟ ਰਕਮ ਮੈਂਟੇਨ ਰੱਖਣਾ ਜ਼ਰੂਰੀ ਹੈ। ਜੇਕਰ 31 ਮਾਰਚ, 2024 ਤੱਕ ਪਬਲਿਕ ਪ੍ਰੋਵੀਡੈਂਟ ਫੰਡ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਪੈਸੇ ਜਮ੍ਹਾ ਨਹੀਂ ਕੀਤੇ ਜਾਂਦੇ ਹਨ, ਤਾਂ ਇਹਨਾਂ ਖਾਤਿਆਂ ਨੂੰ ਡੀਐਕਟਿਵੇਟ (ਬੰਦ) ਹੋ ਸਕਦੇ ਹਨ।
2. RBI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, 15 ਮਾਰਚ ਤੋਂ ਬਾਅਦ, ਤੁਸੀਂ ਪੇਟੀਐਮ ਵਾਲੇਟ ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕੋਗੇ। ਅਜਿਹੇ ‘ਚ ਜੇਕਰ ਤੁਹਾਡੇ ਕੋਲ Paytm ਦਾ FASTag ਹੈ, ਤਾਂ ਤੁਹਾਨੂੰ ਇਸ ਨੂੰ ਬਦਲਣਾ ਹੋਵੇਗਾ।
3. ਜੇਕਰ ਤੁਸੀਂ ਅਜੇ ਤੱਕ ਵਿੱਤੀ ਸਾਲ 2022-23 ਲਈ ਟੈਕਸ ਨਿਵੇਸ਼ ਨਹੀਂ ਕੀਤਾ ਹੈ, ਤਾਂ ਹੁਣ ਦੇਰੀ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ।
4. ਜੇਕਰ ਤੁਸੀਂ ਆਪਣੀ ਕਾਰ ਦੇ ਫਾਸਟੈਗ ਦੀ ਬੈਂਕ ਤੋਂ ਕੇਵਾਈਸੀ ਅਪਡੇਟ ਨਹੀਂ ਕਾਰਵਾਈ ਹੈ ਤਾਂ ਇਸ ਨੂੰ ਤੁਰੰਤ ਕਰਵਾ ਲਓ। ਕਿਉਂਕਿ 31 ਮਾਰਚ ਤੋਂ ਬਾਅਦ, ਬਿਨਾਂ KYC ਦੇ ਫਾਸਟੈਗ ਨੂੰ ਬੰਦ ਕਰ ਦਿੱਤਾ ਜਾਵੇਗਾ ਜਾਂ ਬਲੈਕਲਿਸਟ ਵਿੱਚ ਪਾ ਦਿੱਤਾ ਜਾਵੇਗਾ।
5. SBI ਦੀ ਵਿਸ਼ੇਸ਼ ਫਿਕਸਡ ਡਿਪਾਜ਼ਿਟ ਸਕੀਮ ਅੰਮ੍ਰਿਤ ਕਲਸ਼ ਇਸ ਮਹੀਨੇ ਖਤਮ ਹੋਣ ਜਾ ਰਹੀ ਹੈ। ਇਸ ਦੇ ਤਹਿਤ ਸੀਨੀਅਰ ਸਿਟੀਜ਼ਨਾਂ ਨੂੰ 7.6 ਫੀਸਦੀ ਅਤੇ ਹੋਰਨਾਂ ਨੂੰ 7.1 ਫੀਸਦੀ ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ। ਇਸ ਫਿਕਸਡ ਡਿਪਾਜ਼ਿਟ ਸਕੀਮ ਵਿੱਚ 400 ਦਿਨਾਂ ਲਈ ਨਿਵੇਸ਼ ਕਰਨਾ ਹੁੰਦਾ ਹੈ। ਇਹ ਸਕੀਮ 31 ਮਾਰਚ ਨੂੰ ਖਤਮ ਹੋਣ ਜਾ ਰਹੀ ਹੈ। ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ 31 ਮਾਰਚ ਤੋਂ ਪਹਿਲਾਂ ਨਿਵੇਸ਼ ਕਰ ਦਿਓ।