62 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼, ਵੀਡੀਓ ਆਈ ਸਾਹਮਣੇ

 ਬ੍ਰਾਜ਼ੀਲ ਦੇ ਵਿਨਹੇਡੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼ ਹੋ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਦੇਖੀ ਜਾ ਸਕਦੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਜਹਾਜ਼ ਕੰਟਰੋਲ ਤੋਂ ਬਾਹਰ ਆਕਾਸ਼ ਤੋਂ ਜ਼ਮੀਨ ‘ਤੇ ਡਿੱਗ ਰਿਹਾ ਹੈ। ਸਥਾਨਕ ਟੀਵੀ ਚੈਨਲ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਵਿਨਹੇਡੋ ਵਿੱਚ ਸ਼ੁੱਕਰਵਾਰ ਨੂੰ 62 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਵੈੱਬਸਾਈਟ ਜੀ1 ਨੇ ਵੋਇਪਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਏਅਰਲਾਈਨ ਵੋਇਪਾਸ ਲਿਨਹਾਸ ਏਰੀਆਸ ਦੁਆਰਾ ਸੰਚਾਲਿਤ ਏਟੀਆਰ-72 ਜਹਾਜ਼ ਪਰਾਨਾ ਰਾਜ ਦੇ ਕੈਸਕੇਵਲ ਤੋਂ ਸਾਓ ਪਾਓਲੋ ਦੇ ਗੁਆਰੁਲਹੋਸ ਜਾ ਰਿਹਾ ਸੀ।

ਸਾਓ ਪਾਓਲੋ ਸਥਿਤ ਫਾਇਰ ਫਾਈਟਰਜ਼ ਦੀ ਸਥਾਨਕ ਟੀਮ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਕ ਜਹਾਜ਼ ਕਰੈਸ਼ ਹੋ ਗਿਆ ਸੀ। ਫਿਲਹਾਲ ਇਸ ਘਟਨਾ ਦੀ ਇੰਨੀ ਹੀ ਜਾਣਕਾਰੀ ਹੈ। ਸੂਚਨਾ ਮਿਲਦੇ ਹੀ ਖਬਰ ਨੂੰ ਅਪਡੇਟ ਕੀਤਾ ਜਾਵੇਗਾ।

Advertisement