ਉਪ-ਚੋਣਾਂ ਦੇ ਐਲਾਨ ਤੋਂ ਪਹਿਲਾਂ AAP ਅਤੇ ਕਾਂਗਰਸੀ ਵਰਕਰਾਂ ਵਿੱਚ ਝੜਪ

ਲੁਧਿਆਣਾ ਵਿੱਚ ਉਪ-ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀਆਂ ਦੇ ਵਰਕਰਾਂ ਵਿਚਾਲੇ ਝਗੜਿਆਂ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਦੇਰ ਰਾਤ ਕਰੀਬ 10 ਵਜੇ ਬੀ.ਆਰ.ਐਸ. ਨਗਰ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਇੱਕ ਆਪ ਵਰਕਰ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਕਾਰਨ ਉਸ ਦਾ ਸਿਰ ਫਟ ਗਿਆ। ਜਖਮੀ ਵਰਕਰ ਨੇ ਤੁਰੰਤ ਥਾਣਾ ਸਰਾਭਾ ਨਗਰ ਦੀ ਪੁਲਿਸ ਅਤੇ ਉਮੀਦਵਾਰ ਸੰਜੀਵ ਅਰੋੜਾ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

 ਆਮ ਆਦਮੀ ਪਾਰਟੀ ਦੇ ਅਲਪਸੰਖਿਆਕ ਉਪ-ਪ੍ਰਧਾਨ ਅਨਿਸ਼ ਖਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਬੀ.ਆਰ.ਐਸ. ਨਗਰ ਦਾ ਰਹਿਣ ਵਾਲਾ ਹਾਂ। ਅਸੀਂ ਵੋਟਾਂ ਦੀ ਵੈਰੀਫਿਕੇਸ਼ਨ ਕਰ ਰਹੇ ਸੀ ਕਿ ਕਿਸ ਦੀ ਵੋਟ ਬਣੀ ਹੈ ਜਾਂ ਕਿਸ ਦੀ ਵੋਟ ਕੱਟੀ ਗਈ ਹੈ, ਕਿਉਂਕਿ ਨਿਗਮ ਚੋਣਾਂ ਵਿੱਚ ਕਈ ਲੋਕਾਂ ਦੀਆਂ ਵੋਟਾਂ ਕੱਟੀ ਗਈਆਂ ਸਨ। ਅਸੀਂ ਲੋਕਾਂ ਦੀਆਂ ਵੋਟਾਂ ਦਾ ਡਾਟਾ ਇਕੱਠਾ ਕਰ ਰਹੇ ਸੀ, ਤਾਂ ਹੀ ਕੁਝ ਲੋਕ ਗੱਡੀ ਟਕਰਾਉਣ ਦੇ ਬਹਾਨੇ ਨਾਲ ਆ ਕੇ ਬਹਿਸ ਕਰਣ ਲੱਗ ਪਏ।

ਅਨਿਸ਼ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਵੀ ਸੀ ਕਿ ਜੇ ਤੁਹਾਡੀ ਗੱਡੀ ਕਿਤੋਂ ਟੁੱਟੀ ਹੋਈ ਹੈ ਤਾਂ ਮੈਂ ਉਹਨੂੰ ਠੀਕ ਕਰਵਾ ਦੇਂਦਾ ਹਾਂ, ਪਰ ਇਸ ਤੋਂ ਪਹਿਲਾਂ ਹੀ ਕੁਝ ਲੋਕਾਂ ਨੇ ਮੇਰੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਕਾਂਗਰਸ ਦੇ ਵਰਕਰ ਸਨ। ਹਮਲਾ ਕਰਨ ਵਾਲੇ ਲਗਭਗ 8 ਤੋਂ 9 ਲੋਕ ਸਨ। ਸਾਡੇ ਨੇਤਾ ਸੰਜੀਵ ਅਰੋੜਾ ਨੇ ਸਾਨੂੰ ਪਹਿਲਾਂ ਤੋਂ ਹੀ ਸਮਝਾਇਆ ਹੋਇਆ ਹੈ ਕਿ ਕਿਸੇ ਦਾ ਨਾਂ ਲੈ ਕੇ ਕੋਈ ਟਿੱਪਣੀ ਨਹੀਂ ਕਰਨੀ, ਚੋਣਾਂ ਨੂ ਸ਼ਾਂਤੀਪੂਰਵਕ ਤਰੀਕੇ ਨਾਲ ਲੜਨਾ ਹੈ। ਪਰ ਵਿਰੋਧੀ ਪਾਸੇ ਦੇ ਲੋਕ ਘਬਰਾਏ ਹੋਏ ਹਨ, ਜਿਸ ਕਰਕੇ ਉਹ ਆਪ ਵਰਕਰਾਂ ‘ਤੇ ਹਮਲੇ ਕਰਵਾ ਰਹੇ ਹਨ। ਸਿਵਲ ਹਸਪਤਾਲ ‘ਚ ਮੈਡੀਕਲ ਕਰਵਾ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਹਮਲਾਵਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

Advertisement