ਅਸਮਾਨੀ ਆਫਤ ਨੇ ਮਚਾਈ ਤਬਾਹੀ, ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌ.ਤ

ਬਿਹਾਰ ਵਿਚ ਅਸਮਾਨੀ ਆਫਤ ਨੇ ਤਬਾਹੀ ਮਚਾ ਦਿੱਤੀ ਹੈ। ਬਿਜਲੀ ਡਿਗਣ ਨਾਲ 4 ਜ਼ਿਲ੍ਹਿਆਂ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ। ਬੇਗੂਸਰਾਏ ਵਿਚ 5, ਦਰਭੰਗਾ ਵਿਚ 4 ਤੇ ਸਮਸਤੀਪੁਰ ਵਿਚ 1 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਅਸਮਾਨੀ ਬਿਜਲੀ ਡਿਗਣ ਨਾਲ ਮਧੁਬਨੀ ਵਿਚ 3 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

CM ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਖਰਾਬ ਮੌਸਮ ਦੌਰਾਨ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਕੁਝ ਅਹਿਤਿਆਤ ਵਰਤ ਕੇ ਅਜਿਹੀ ਆਫਤ ਤੋਂ ਬਚਿਆ ਜ਼ਰੂਰ ਜਾ ਸਕਦਾ ਹੈ। ਬੱਦਲਾਂ ਦੀ ਗਰਜਣਾ ਵੇਲੇ ਸੁਰੱਖਿਅਤ ਥਾਂ ‘ਤੇ ਰਹੋ। ਦਰੱਖਤਾਂ, ਬਿਜਲੀ ਦੇ ਖੰਭਿਆਂ ਤੋਂ ਦੂਰੀ ਬਣਾ ਕੇ ਰੱਖੋ। ਮੈਟਲ ਯਾਨੀ ਧਾਤੂ ਦੀਆਂ ਵਸਤੂਆਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਮੀਂਹ ਸਮੇਂ ਧਾਤੂ ਦੀਆਂ ਚੀਜ਼ਾਂ ਨੂੰ ਨਾ ਛੂਹੋ ਜਿਵੇਂ ਕਿ ਛਾਤਾ, ਦਰੱਖਤ ਤੇ ਤਾਰ ਕਿਉਂਕਿ ਇਹ ਬਿਜਲੀ ਨੂੰ ਖਿੱਚਦੇ ਹਨ।

Advertisement