ਇਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਹਨ ਤਾਂ ਉਧਰ ਹੀ ਕਿਸਾਨ ਅੰਦਲੋਨ ਵੀ ਲਗਾਤਾਰ ਜਾਰੀ ਹੈ। ਸਰਕਾਰ ਨਾਲ ਮੀਟਿੰਗਾਂ ਹੋਣ ਤੋਂ ਬਾਅਦ ਵੀ ਕਿਸਾਨਾਂ ਪੰਜਾਬ-ਹਰਿਆਣਾ ਬਾਰਡਰਾਂ ਤੇ ਡਟੇ ਹੋਏ ਹਨ। ਇਸ ਵਿਚਕਾਰ ਅੱਜ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਧੇਰ ਦਾ ਕਹਿਣਾ ਹੈ ਕਿ ਅੱਜ ਦੁਪਹਿਰ 3 ਵਜੇ ਸ਼ੰਭੂ ਬਾਰਡਰ ਤੋਂ ਵੱਡਾ ਐਲਾਨ ਕੀਤਾ ਜਾਏਗਾ। ਜਿਸ ਨਾਲ ਪੰਜਾਬ ਅਤੇ ਦੇਸ਼ ਭਰ ਦੀ ਸਿਆਸਤ ਚ ਭੂਚਾਲ ਆਏਗਾ।
ਦਸ ਦੇਈਏ ਕਿ ਅੱਜ 30ਵੇਂ ਦਿਨ ਚ ਕਿਸਾਨ ਅੰਦੋਲਨ ਪਹੁੰਚ ਚੁੱਕਿਆ ਹੈ । ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅੱਜ ਅਜਿਹਾ ਸਿਆਸੀ ਭੂਚਾਲ ਲੈ ਕੇ ਆਵਾਂਗੇ ਜਿਸ ਤੋਂ ਬਾਅਦ ਭਾਜਪਾ ਗੱਠਜੋਂੜ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਵਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਪੰਜਾਬ ਦੀ ਆਰਥਿਕ ਸਥਿਤੀ ਨੂੰ ਖਰਾਬ ਕਰ ਰਹੀ ਹੈ। ਜਿਸ ਕਾਰਨ ਹੁਣ ਕੇਂਦਰ ਸਰਕਾਰ ਨੂੰ ਪਰੇਸ਼ਾਨ ਕਰਨਗੇ। ਦੇਖਿਆ ਜਾਏ ਤਾਂ ਰੇਲ ਰੋਕੋ ਪ੍ਰਦਰਸ਼ਨ ਕਾਰਨ ਭਾਜਪਾ ਸਰਕਾਰ ਦੀ ਨੀਂਦ ਉੱਡ ਗਈ ਸੀ ਜਿਸ ਤੋਂ ਬਾਅਦ ਹੀ ਸੀਏਏ ਵਰਗਾ ਐਕਟ ਪੇਸ਼ ਕੀਤਾ ਗਿਆ ਹੈ।
ਸੋ ਹੁਣ ਦੇਖਣਾ ਇਹ ਹੋਏਗਾ ਕਿ 3 ਵਜੇ ਦੀ ਪ੍ਰੈੇਸ ਕਾਨਫਰੰਸ ਵਿੱਚ ਕਿਸਾਨ ਆਗੂ ਕੀ ਵੱਡਾ ਐਲਾਨ ਕਰਦੇ ਹਨ ਅਤੇ ਸਿਆਸੀ ਭੂਚਾਲ ਲਿਆਉਣ ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।