ਪੰਜਾਬ ਯੂਨੀਵਰਸਿਟੀ ਵਿੱਚ ਹੁਣ ਵਿਦਿਆਰਥਣਾਂ ਮਾਹਵਾਰੀ ਦੌਰਾਨ ਛੁੱਟੀ ਲੈ ਸਕਣਗੀਆਂ। ਪੰਜਾਬ ਯੂਨੀਵਰਸਿਟੀ ‘ਚ ਮਾਹਵਾਰੀ ਛੁੱਟੀ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਵਿੱਚ 4 ਛੁੱਟੀਆਂ ਮਿਲ ਸਕਦੀਆਂ ਹਨ। ਇਸ ਮੁੱਦੇ ‘ਤੇ 67 ਫੀਸਦੀ ਹਾਜ਼ਰੀ ਜ਼ਰੂਰੀ ਹੋਵੇਗੀ ਤਾਂ ਹੀ ਇਹ ਛੁੱਟੀ ਦਿੱਤੀ ਜਾ ਸਕੇਗੀ।
ਫਿਲਹਾਲ ਮਾਹਵਾਰੀ ਛੁੱਟੀ ‘ਤੇ ਅੰਤਿਮ ਫੈਸਲੇ ‘ਚ ਸਮਾਂ ਲੱਗ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਹਵਾਰੀ ਦੌਰਾਨ ਵਿਦਿਆਰਥਣਾਂ ਨੂੰ ਛੁੱਟੀ ਦੇਣ ਦਾ ਮੁੱਦਾ ਕਈ ਵਾਰ ਉਠਿਆ ਹੈ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੌਰਾਨ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਵਿਦਿਆਰਥੀ ਆਗੂਆਂ ਨੇ ਮਾਹਵਾਰੀ ਦੌਰਾਨ ਵਿਦਿਆਰਥਣਾਂ ਨੂੰ ਛੁੱਟੀ ਦੇਣ ਦਾ ਵੀ ਸਮਰਥਨ ਕੀਤਾ ਸੀ।ਇਸ ਸਬੰਧੀ ਹੋਈ ਮੀਟਿੰਗ ਮੁਤਾਬਕ ਵਿਦਿਆਰਥਣਾਂ ਨੂੰ ਛੁੱਟੀ ਲੈਣ ਦੇ 5 ਜਾਂ 7 ਦਿਨਾਂ ਦੇ ਅੰਦਰ-ਅੰਦਰ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ ਅਤੇ ਛੁੱਟੀ ਲੈਣ ਲਈ ਵਿਉਂਤਬੱਧ ਪ੍ਰਕਿਰਿਆ ਹੋਵੇਗੀ। ਪੂਰੇ ਦਿਨ ਲਈ ਛੁੱਟੀ ਦਿੱਤੀ ਜਾਵੇਗੀ ਅਤੇ ਅੱਧੇ ਦਿਨ ਦੀ ਕੋਈ ਵਿਵਸਥਾ ਨਹੀਂ ਹੋਵੇਗੀ।