ਅਜਮੇਰ ‘ਚ ਵੱਡਾ ਰੇਲ ਹਾਦਸਾ, ਟ੍ਰੇਨ ਦੇ 4 ਡੱਬੇ ਪਟੜੀ ਤੋਂ ਉਤਰੇ

ਰਾਜਸਥਾਨ ਦੇ ਅਜਮੇਰ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ-ਆਗਰਾ ਸੁਪਰਫਾਸਟ ਰੇਲ ਗੱਡੀ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਘਟਨਾ ਦੇਰ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਸੂਤਰਾਂ ਮੁਤਾਬਕ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਅਜਮੇਰ ਸਟੇਸ਼ਨ ਭੇਜਿਆ ਗਿਆ ਹੈ।

ਦਸ ਦੇਈਏ ਕਿ ਹਾਦਸੇ ਤੋਂ ਬਾਅਦ ਇਸ ਰੂਟ ‘ਤੇ 6 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੋ ਦੇ ਰੂਟ ਬਦਲ ਦਿੱਤੇ ਗਏ ਹਨ। ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੁਪਰਫਾਸਟ ਸਾਬਰਮਤੀ ਐਕਸਪ੍ਰੈੱਸ ਐਤਵਾਰ ਰਾਤ ਅਜਮੇਰ ਦੇ ਮਦਾਰ ‘ਚ ਹੋਮ ਸਿਗਨਲ ਨੇੜੇ ਪਟੜੀ ਤੋਂ ਉਤਰ ਗਈ, ਜਿਸ ਕਾਰਨ ਇੰਜਣ ਅਤੇ ਚਾਰ ਜਨਰਲ ਡੱਬੇ ਪਟੜੀ ਤੋਂ ਉਤਰ ਗਏ।

ਜ਼ਿਕਰਯੋਗ ਹੈ ਕਿ ਰੇਲਵੇ ਨੇ ਹੈਲਪਲਾਈਨ ਨੰਬਰ 0145-2429642 ਜਾਰੀ ਕਰਕੇ ਅਜਮੇਰ ਜੰਕਸ਼ਨ ‘ਤੇ ਇੱਕ ਹੈਲਪ ਡੈਸਕ ਬਣਾਇਆ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ ਪਰ ਟ੍ਰੈਕ ਦੇ ਨਾਲ ਲੱਗਦੇ ਟ੍ਰੈਕ ‘ਤੇ ਇਕ ਮਾਲ ਗੱਡੀ ਖੜ੍ਹੀ ਸੀ, ਜਿਸ ‘ਤੇ ਐਕਸਪ੍ਰੈੱਸ ਟ੍ਰੇਨ ਪਟੜੀ ਤੋਂ ਉਤਰ ਗਈ। ਯਾਤਰੀਆਂ ਨੂੰ ਅਜਮੇਰ ਰੇਲਵੇ ਸਟੇਸ਼ਨ ਭੇਜ ਦਿੱਤਾ ਗਿਆ ਹੈ।

Advertisement