ਇਸ ਸਾਲ ਲੋਕਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਰਕਾਰ ਦੁਆਰਾ ਚੋਣਾਂ ਲਈ ਤਰੀਕਾ ਦਾ ਐਲਾਨ ਵੀ ਹੋ ਗਿਆ ਹੈ। ਚੋਣਾਂ ਵਿਚ ਹਰ ਨਾਗਰਿਕ ਦਾ ਵੋਟ ਪਾਉਣਾ ਜ਼ਰੂਰੀ ਹੈ। ਵੋਟ ਪਾਉਣ ਦੇ ਲਈ ਵੋਟਰ ਆਈਡੀ ਲਾਜ਼ਮੀ ਹੈ। ਜੇਕਰ ਕਿਸੇ ਕਾਰਨ ਤੁਹਾਡੇ ਕੋਲ ਵੋਟਰ ਆਈਡੀ ਨਹੀਂ ਹੈ, ਤਾਂ ਚੋਣਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਘਰ ਬੈਠੇ ਹੀ ਆਪਣੀ ਵੋਟਰ ਆਈਡੀ ਬਣਾ ਸਕਦੇ ਹੋ। ਆਨਲਾਇਨ ਵੋਟਰ ਆਈਡੀ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ।
ਭਾਰਤੀ ਨਾਗਰਿਕ ਲਈ ਵੋਟਰ ਆਈਡੀ ਇਕ ਜ਼ਰੂਰੀ ਦਸਤਾਵੇਜ਼ ਹੈ। ਵੋਟ ਪਾਉਣ ਤੋਂ ਇਲਾਵਾ ਵੋਟਰ ਆਈਡੀ ਦੀ ਵਰਤੋਂ ਕਈ ਜ਼ਰੂਰੀ ਕੰਮਾਂ ਵਿਚ ਹੁੰਦੀ ਹੈ। ਇਸਨੂੰ ਪਹਿਚਾਣ ਤੇ ਪਤੇ ਦਾ ਸਬੂਤ ਦੇਣ ਲਈ ਵੀ ਵਰਤਿਆ ਜਾ ਸਕਦਾ ਹੈ। ਪਰ ਇਸਨੂੰ ਪ੍ਰਮੁੱਖ ਤੌਰ ‘ਤੇ ਵਰਤੋਂ ਵੋਟ ਪਾਉਣ ਲਈ ਹੀ ਕੀਤੀ ਜਾਂਦੀ ਹੈ। ਭਾਰਤ ਵਿਚ ਵੋਟ ਪਾਉਣ ਦੀ ਘੱਟ ਤੋਂ ਘੱਟ ਉਮਰ 18 ਸਾਲ ਰੱਖੀ ਗਈ ਹੈ। ਇਸ ਲਈ ਵੋਟਰ ਆਈਡੀ ਵੀ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਬਣਦੀ ਹੈ।
ਆਓ ਜਾਣਦੇ ਹਾਂ ਕਿ ਆਨਲਾਇਨ ਰੂਪ ਵਿਚ ਵੋਟਰ ਆਈਡੀ ਨੂੰ ਬਣਾਉਣ ਦਾ ਆਸਾਨ ਤਰੀਕਾ ਕੀ ਹੈ-
- ਵੋਟਰ ਆਈਡੀ ਡਾਊਨਲੋਡ ਕਰਨ ਦੇ ਲਈ ਸਭ ਤੋਂ ਪਹਿਲਾਂ ਵੋਟਰ ਸਰਵਿਸ ਪੋਰਟਲ ਨੂੰ ਖੋਲ੍ਹੋ ਅਤੇ ਸਾਇਨ ਇਨ ਵਿਕਲਪ ਉੱਤੇ ਕਲਿੱਕ ਕਰੋ।
- ਇੱਥੇ ਮੰਗੀ ਗਈ ਡਿਟੇਲ ਨੂੰ ਭਰੋ ਅਤੇ ਸਾਇਨ ਅਪ ਉੱਤੇ ਕਲਿੱਕ ਕਰੋ। ਇਸ ਤੋਂ ਬਾਅਦ ਪਾਸਵਰਡ ਤੇ ਮੋਟਬਾਇਲ ਨੰਬਰ ਓਟੀਪੀ ਦਰਜ ਕਰੋ।
- ਇਹ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਤੁਹਾਨੂੰ ‘Form 6’ ਦਿਖਾਈ ਦੇਵੇਗਾ। ਇਥੇ ਵੋਟਰ ਆਈਡੀ ਦੇ ਲਈ ਨਵੀਂ ਰਜਿਸਟ੍ਰੇਸ਼ਨ ਹੋਵੇਗੀ।
- ਹੁਣ ਤੁਹਾਨੂੰ ‘E-EPIC Download’ ਦਾ ਵਿਕਲਪ ਦਿਖਾਈ ਦੇਵੇਗਾ। EPIC ਨੰਬਰ ਨੂੰ ਬਹੁਤ ਧਿਆਨ ਨਾਲ ਸੋਚ ਸਮਝ ਕੇ ਭਰੋ।
- ਸਾਰੀ ਡਿਟੇਲ ਭਰਨ ਤੋਂ ਬਾਅਦ ਤੁਹਾਨੂੰ ਓਟੀਪੀ ਦਾ ਆਪਸ਼ਨ ਦਿਖਾਈ ਦੇਵੇਗਾ। ਓਟੀਪੀ ਭਰਨ ਤੋਂ ਬਾਅਦ ਤੁਸੀਂ ਆਪਣਾ ਵੋਟਰ ਆਈਡੀ ਕਾਰਡ ਡਾਊਨਲੋਡ ਕਰ ਸਕਦੇ ਹੋ।
- ਤੁਸੀਂ ਆਪਣੇ ਵੋਟਰ ਆਈਡੀ ਕਾਰਡ ਨੂੰ ਡਾਊਨਲੋਡ ਕਰਨ ਤੋਂ ਬਾਅਦ PDF ਰੂਪ ਵਿਚ ਸੇਵ ਕਰ ਸਕਦੇ ਹੋ। ਤੁਸੀਂ ਇਸਨੂੰ Dagilocker ਵਿਚ ਵੀ ਸੇਵ ਕਰ ਸਕਦੇ ਹੋ। ਇਸਦੇ ਇਲਾਵਾ ਡਿਜੀਟਲ ਵੋਟਰ ਆਈਡੀ ਦੇ ਲਈ ਤੁਹਾਡੇ ਮੋਬਾਇਲ ਨੰਬਰ ਦਾ ਵੋਟਰ ਆਈਡੀ ਦੇ ਨਾਲ ਲਿੰਕ ਹੋਣਾ ਜ਼ਰੂਰੀ ਹੈ।