ਲੋਕ ਸਭਾ ਚੋਣਾਂ ਕਾਰਨ ਰੱਦ ਹੋਈ UPSC ਦੀ ਪ੍ਰੀਖਿਆ ਮੁਲਤਵੀ, ਜਾਣੋ ਨਵੀਂ ਤਰੀਕ

26 ਮਈ ਨੂੰ ਹੋਣ ਵਾਲੀ UPSC ਪ੍ਰੀਖਿਆ ਲੋਕ ਸਭਾ ਚੋਣਾਂ ਕਾਰਨ ਰੱਦ ਹੋ ਗਈਆਂ ਹਨ। ਇਹ ਫ਼ੈਸਲਾ ਆਉਂਦੀਆਂ ਲੋਕ ਸਭਾ ਚੋਣਾਂ ਕਾਰਨ ਲਿਆ ਗਿਆ ਹੈ। ਯੂਪੀਐੱਸਸੀ ਨੇ ਕਿਹਾ ਕਿ ਸਿਵਿਲ ਸੇਵਾ ਤੇ ਭਾਰਤੀ ਵਨ ਸੇਵਾ ਲਈ ਹੋਣ ਵਾਲੀ ਇਹ ਪ੍ਰੀਖਿਆ 16 ਜੂਨ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਪ੍ਰੀਖਿਆ ‘ਚ ਹਿੱਸਾ ਲੈਣ ਲਈ ਅਰਜ਼ੀ ਦੇਣ ਵਾਲੇ ਸਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਦੀ ਮਿਤੀ ਤੋਂ ਕੁਝ ਦਿਨ ਪਹਿਲਾਂ ਮੁਢਲੀ ਪ੍ਰੀਖਿਆ ਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਲੋੜੀਂਦੇ ਵੇਰਵਿਆਂ ਨੂੰ ਭਰ ਕੇ ਸਿਰਫ਼ ਆਨਲਾਈਨ ਮੋਡ ਰਾਹੀਂ ਦਾਖਲਾ ਕਾਰਡ ਡਾਊਨਲੋਡ ਕਰਨ ਦੇ ਯੋਗ ਹੋਣਗੇ। ਉਮੀਦਵਾਰਾਂ ਦੇ ਐਡਮਿਟ ਕਾਰਡ ਕਿਸੇ ਹੋਰ ਸਾਧਨ ਰਾਹੀਂ ਨਹੀਂ ਭੇਜੇ ਜਾਣਗੇ।

Advertisement