ਮੁਖਤਾਰ ਨੂੰ ਦਫ਼ਨਾਉਣ ਲਈ ਕਬਰਸਤਾਨ ਦੇ ਬਾਹਰ ਮਚੀ ਹਫੜਾ-ਦਫੜੀ, ਤੋੜੇ ਗਏ ਬੈਰੀਕੇਡ

ਮੁਖਤਾਰ ਅੰਸਾਰੀ ਦੀ ਦੇਹ ਭਾਰੀ ਪੁਲਿਸ ਫੋਰਸ ਨਾਲ ਦੁਪਹਿਰ 1:15 ਵਜੇ ਉਨ੍ਹਾਂ ਦੇ ਜੱਦੀ ਕਸਬੇ ਮੁਹੰਮਦਾਬਾਦ ਸਥਿਤ ਰਿਹਾਇਸ਼ ‘ਤੇ ਪਹੁੰਚੀ। ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲਦਿਆਂ ਹੀ ਹਜ਼ਾਰਾਂ ਸਮਰਥਕ ਇਕੱਠੇ ਹੋ ਗਏ। ਸ਼ਹਿਰ ਦੇ ਕਾਲੀਬਾਗ ਕਬਰਿਸਤਾਨ ਵਿੱਚ ਸੁਪੁਰਦ-ਏ-ਖਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮੁਖਤਾਰ ਦੀ ਕਬਰ ਉਸ ਦੇ ਪਿਤਾ ਅਤੇ ਮਾਤਾ ਦੀਆਂ ਕਬਰਾਂ ਦੇ ਕੋਲ ਪੁੱਟੀ ਗਈ ਹੈ। ਸੁਰੱਖਿਆ ਕਾਰਨਾਂ ਕਰ ਕੇ, ਪੁਲਿਸ ਤੇ ਅਰਧ ਸੈਨਿਕ ਬਲਾਂ ਨੂੰ ਕਸਬੇ ਦੇ ਹਰ ਕੋਨੇ ‘ਤੇ ਤਾਇਨਾਤ ਕੀਤਾ ਗਿਆ ਸੀ। ਮੁਖਤਾਰ ਦੀ ਦੇਹ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਐਂਬੂਲੈਂਸ ਰਾਹੀਂ ਪਹੁੰਚੀ।

ਮਾਫੀਆ ਮੁਖਤਾਰ ਅੰਸਾਰੀ ਦੀ ਦੇਹ ਦਾ ਯੂਸਫਪੁਰ ਦੇ ਕਾਲੀਬਾਗ ਸਥਿਤ ਉਨ੍ਹਾਂ ਦੇ ਜੱਦੀ ਕਬਰਿਸਤਾਨ ਵਿੱਚ ਸੁਪੁਰਦ-ਏ-ਖਾਕ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਮੁਖਤਾਰ ਦੇ ਰਿਸ਼ਤੇਦਾਰਾਂ ਸਮੇਤ ਉਨ੍ਹਾਂ ਦੇ ਵੱਡੇ ਭਰਾ ਸੰਸਦ ਮੈਂਬਰ ਅਫਜ਼ਲ ਅੰਸਾਰੀ, ਸਾਬਕਾ ਵਿਧਾਇਕ ਸਿਬਗਤੁੱਲ੍ਹਾ ਅੰਸਾਰੀ, ਭਤੀਜੇ ਮੁਹੰਮਦਾਬਾਦ ਦੇ ਵਿਧਾਇਕ ਸੁਹੈਬ ਅੰਸਾਰੀ, ਪੁੱਤਰ ਉਮਰ ਅੰਸਾਰੀ ਨੇ ਮੁਖਤਾਰ ਦੀ ਕਬਰ ‘ਤੇ ਮਿੱਟੀ ਪਾ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਸੁਪੁਰਦ-ਏ-ਖਾਕ ਮੌਕੇ ਸਥਾਨਕ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜ਼ਿਲ੍ਹਾ ਮੈਜਿਸਟ੍ਰੇਟ ਆਰਿਆਕਾ ਅਖੌਰੀ ਅਤੇ ਪੁਲਿਸ ਸੁਪਰਡੈਂਟ ਓਮਵੀਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ ਅਤੇ ਸੁਰੱਖਿਆ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੰਦੇ ਰਹੇ |

Advertisement