ਲੋਕ ਸਭਾ ਚੋਣਾ ਦਾ ਵਿਗੁਲ ਵੱਜਦਿਆਂ ਦੀ ਸਾਰੀਆਂ ਪਾਰਟੀਆਂ ਨੇ ਤਨਦੇਹੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਪਾਰਟੀਆਂ ਵੱਡੇ ਐਲਾਨ ਕਰ ਰਹੀਆਂ ਹਨ। ਇਸ ਦਰਮਿਆਨ ਪਾਰਟੀ ਦਾ ਹਰ ਆਗੂ ਚੋਣ ਪ੍ਰਚਾਰ ਕਰ ਰਿਹਾ ਹੈ। 7 ਮਈ ਤੋ ਨਾਮਜ਼ਦਗੀ ਦਾਖਲ ਹੋਣ ਤੋ ਬਾਅਦ ਇਹ ਪ੍ਰਚਾਰ ਹੋਰ ਵੀ ਪ੍ਰਚੰਡ ਹੋ ਜਾਵੇਗਾ। ਹਾਲਾਂਕਿ ਸਾਰੀਆ ਸਿਆਸੀ ਪਾਰਟੀਆ ਫੋਟਰਾਂ ਨਾਲ ਰਾਬਤਾ ਵਧਾਉਣ ਲਈ ਪਹਿਲਾਂ ਹੀ ਸਰਗਰਮ ਹੋ ਗਈਆਂ ਹਨ। ਨਾਮਜ਼ਦਗੀ ਦੀ ਪ੍ਰਕਿਰਿਆ ਮੁਕੰਮਲ ਹੋਟ ਉਪਰੰਤ ਚੋਣ ਪ੍ਰਚਾਰ ਸਿਖਰ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਜਿਵੇਂ ਪੰਜਾਬ ਦੇ ਆਗੂ ਇਸ ਵੇਲੇ ਦੂਜੇ ਸੂਬਿਆ ‘ਚ ਚੋਣ ਪ੍ਰਚਾਰ ਕਰਨ ਜਾ ਰਹੇ ਹਨ, ਉਸੇ ਤਰ੍ਹਾਂ ਦੂਜੇ ਸੂਬਿਆ ਸਮੇਤ ਕੇਂਦਰੀ ਆਗੂ ਵੀ ਚੋਟ ਪ੍ਰਚਾਰ ਲਈ ਪੰਜਾਬ ਪੁੱਜਣਗੇ।
PM ਮੋਦੀ ਨੇ ਪੰਜਾਬ ਆਉਣ ਦੀ ਖਿੱਚੀ ਤਿਆਰੀ, ਜਾਣੋ ਕਿੱਥੇ-ਕਿੱਥੇ ਕਰਨਗੇ ਰੈਲੀਆਂ ਮੋਦੀ ਤੋ ਇਲਾਵਾ ਅਮਿਤ ਸ਼ਾਹ ਜੇਪੀ ਨੱਢਾ ਵੀ ਪੰਜਾਬ ਅੰਦਰ ਪ੍ਰਚਾਰ ਕਰਨਗੇ। ਮੋਦੀ ਵਲੋ ਸੂਬੇ ਅੰਦਰ 4 ਰੈਲੀਆਂ ਕੀਤੇ ਜਾਣ ਦੀ ਸੰਭਾਵਨਾ ਹੈ। ਜਿਨ੍ਹਾਂ ਵਿਚੋ 2 ਰੈਲੀਆਂ ਮਾਲਵੇ ਅੰਦਰ ਅਤੇ 1-2 ਰੈਲੀ ਮਾਝੇ ਅਤੇ ਦੁਆਵੇ ‘ਚ ਹੋਵੇਗੀ । ਦਰਅਸਲ ਭਾਜਪਾ ਮਾਲਵੇ ਦੀਆਂ 67 ਵਿਧਾਨ ਸਭਾ ਸੀਟਾਂ ਨੂੰ ਦੇਖਦਿਆਂ ਮਾਲਵੇ ‘ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ, ਜਿਸ ਲਈ ਇਹ ਪੈਂਤੜਾ ਚਲਾਇਆ ਜਾ ਰਿਹਾ ਹੈ। ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਰੈਲੀਆਂ ਦੀ ਤਰੀਕ ਤੇ ਸਥਾਨ ਬਾਰੇ ਆਖ਼ਰੀ ਫ਼ੈਸਲਾ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ‘ਚ ਘੱਟੋ-ਘੱਟ ਚਾਰ ਰੈਲੀਆਂ ਕਰਨਗੇ।