ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਹੰਸ ਰਾਜ ਹੰਸ ਦੇ ਸਿਰ ‘ਤੇ ਚੜ੍ਹਿਆ ਕਰਜਾ,ਪੜ੍ਹੋ ਪੂਰੀ ਖ਼ਬਰ

ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹੰਸ ਰਾਜ ਹੰਸ ਦੇ ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ 16.33 ਕਰੋੜ ਰੁਪਏ ਦੱਸੀ ਗਈ ਹੈ। 62 ਸਾਲਾ ਗਾਇਕ-ਰਾਜਨੇਤਾ ਹੰਸ ਰਾਜ ਹੰਸ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਆਪਣੀ ਪਤਨੀ ਸਮੇਤ ਕ੍ਰਮਵਾਰ 1.97 ਕਰੋੜ ਰੁਪਏ ਅਤੇ 14.36 ਕਰੋੜ ਰੁਪਏ ਦੀ ਆਪਣੀ ਚੱਲ ਅਤੇ ਅਚੱਲ ਜਾਇਦਾਦ ਹੋਣ ਦਾ ਐਲਾਨ ਕੀਤਾ ਹੈ।

ਚੋਣ ਹਲਫ਼ਨਾਮੇ ਮੁਤਾਬਕ ਹੰਸ ਰਾਜ ਹੰਸ ਕੋਲ 5.71 ਲੱਖ ਰੁਪਏ ਨਕਦ ਵੀ ਦਿਖਾਏ ਗਏ ਹਨ। ਹੰਸ ਰਾਜ ਹੰਸ ਫਰੀਦਕੋਟ ਲੋਕ ਸਭਾ ਸੀਟ ਤੋਂ ਮੌਜੂਦਾ ਉਮੀਦਵਾਰ ਹਨ ਅਤੇ ਉੱਤਰ ਪੱਛਮੀ ਦਿੱਲੀ ਤੋਂ ਮੌਜੂਦਾ ਸੰਸਦ ਮੈਂਬਰ ਵੀ ਹਨ। ਉਨ੍ਹਾਂ ਕੋਲ ਚਾਰ ਕਾਰਾਂ ਹਨ, ਜਿਨ੍ਹਾਂ ਵਿੱਚ ਟੋਇਟਾ ਇਨੋਵਾ, ਟੋਇਟਾ ਵੇਲਫਾਇਰ ਹਾਈਬ੍ਰਿਡ, ਫੋਰਡ ਐਂਡੇਵਰ ਅਤੇ ਮਾਰੂਤੀ ਜਿਪਸੀ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 1 ਕਰੋੜ ਰੁਪਏ ਹੈ। ਉਨ੍ਹਾਂ ਦੀ ਪਤਨੀ ਕੋਲ ਵੀ ਕਾਰ ਹੈ।

ਸ ਰਾਜ ਹੰਸ ਦੇ ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 28.47 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 23.66 ਲੱਖ ਰੁਪਏ ਦੇ ਗਹਿਣੇ ਹਨ। ਇਸ ਦੇ ਨਾਲ ਹੀ ਹੰਸ ਰਾਜ ਹੰਸ ਦੀ ਤਰਫੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਜਲੰਧਰ ਦੇ ਰਹਿਣ ਵਾਲੇ ਹੰਸ ਰਾਜ ਹੰਸ ਨੇ ਵਿੱਤੀ ਸਾਲ 2022-23 ਲਈ ਆਪਣੀ ਕੁੱਲ ਆਮਦਨ 44.56 ਲੱਖ ਰੁਪਏ ਦਿਖਾਈ ਹੈ।

ਅਚੱਲ ਜਾਇਦਾਦਾਂ ਵਿੱਚੋਂ ਹੰਸ ਰਾਜ ਹੰਸ ਕੋਲ ਕਪੂਰਥਲਾ ਵਿੱਚ ਖੇਤੀ ਕਰਨ ਲਈ ਜ਼ਮੀਨ ਅਤੇ ਜਲੰਧਰ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਰਿਹਾਇਸ਼ੀ ਜਾਇਦਾਦਾਂ ਹਨ। ਉਨ੍ਹਾਂ ਨੇ ਆਪਣੀਆਂ ਕੁੱਲ ਦੇਣਦਾਰੀਆਂ 1.46 ਕਰੋੜ ਰੁਪਏ ਦੱਸੀਆਂ ਹਨ। ਉਨ੍ਹਾਂ ਨੇ 1977-78 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਤੋਂ ਦਸਵੀਂ ਕੀਤੀ। ਨਾਮਜ਼ਦਗੀ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਦੇਸ਼ ਕਈ ਖੇਤਰਾਂ ‘ਚ ਨਵੀਆਂ ਉਚਾਈਆਂ ਹਾਸਲ ਕਰ ਰਿਹਾ ਹੈ। ਦੇਸ਼ ਤੇਜ਼ੀ ਨਾਲ ਵਿਕਾਸ ਦੀ ਰਾਹ ‘ਤੇ ਵੱਧ ਰਿਹਾ ਹੈ।

Advertisement