ਮਨਾਲੀ ‘ਚ ਵੱਡਾ ਹਾ.ਦਸਾ, ਵਾਹਨ ਪਲਟਣ ਕਾਰਨ ਇੱਕ ਦੀ ਮੌ.ਤ, 18 ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸੈਲਾਨੀਆਂ ਨਾਲ ਭਰੀ ਟ੍ਰੈਵਲਰ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਹਾਦਸੇ ਵਿੱਚ ਇੱਕ ਸੈਲਾਨੀ ਦੀ ਮੌਤ ਹੋ ਗਈ, ਜਦਕਿ ਕਰੀਬ 18 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਨਾਲੀ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਕੇਡੀ ਸ਼ਰਮਾ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਮਨਾਲੀ ਦੇ DSP ਕੇਡੀ ਸ਼ਰਮਾ ਨੇ ਦੱਸਿਆ ਕਿ ਟੂਰਿਸਟ ਗੱਡੀ ਵਿੱਚ ਸਵਾਰ ਲੋਕ ਮੁੰਬਈ ਦੇ ਵਸਨੀਕ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅਟਲ ਸੁਰੰਗ ਰੋਹਤਾਂਗ ਦੱਰੇ ਨੇੜੇ ਪੁਲ ਦੇ ਕੋਲ ਡਰਾਈਵਰ ਵੱਲੋਂ ਵਾਹਨ ਤੋਂ ਕੰਟਰੋਲ ਗੁਆ ਦੇਣ ਕਾਰਨ ਵਾਪਰਿਆ। ਉਨ੍ਹਾਂ ਕਿਹਾ ਕਿ ਵਾਹਨ ਵਿੱਚ ਡ੍ਰਾਈਵਰ ਸਮੇਤ ਕੁੱਲ 21 ਸੈਲਾਨੀ ਸਵਾਰ ਸਨ, ਜਿਨ੍ਹਾਂ ‘ਚ 18 ਜ਼ਖਮੀ ਹੋ ਗਏ ਅਤੇ 1 ਦੀ ਸੱਟ ਲੱਗਣ ਕਾਰਨ ਮੌਤ ਹੋ ਗਈ।ਅਧਿਕਾਰੀ ਨੇ ਅੱਗੇ ਦੱਸਿਆ ਕਿ ਜ਼ਖਮੀਆਂ ਨੂੰ ਮਨਾਲੀ ਦੇ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਅਟਲ ਸੁਰੰਗ ਮਨਾਲੀ ਨੇੜੇ ਸੋਲਾਂਗ ਘਾਟੀ ਨੂੰ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਸਿਸੂ ਨਾਲ ਜੋੜਦੀ ਹੈ। ਗ਼ਨੀਮਤ ਰਹੀ ਕਿ ਬੇਕਾਬੂ ਹੋ ਕੇ ਹੋਣ ਮਗਰੋਂ ਬੱਸ ਖਾਈ ਵਿੱਚ ਡਿੱਗਣ ਤੋਂ ਬਚ ਗਈ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement