ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਅਨੀਤਾ ਗੋਇਲ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਨਰੇਸ਼ ਗੋਇਲ, ਜਿਨ੍ਹਾਂ ਨੂੰ ਹਾਲ ਹੀ ਵਿੱਚ ਅੰਤਰਿਮ ਜ਼ਮਾਨਤ ਮਿਲੀ ਸੀ। ਉਹ ਆਪਣੀ ਪਤਨੀ ਦੇ ਆਖਰੀ ਪਲਾਂ ਵਿੱਚ ਉਨ੍ਹਾਂ ਦੇ ਨਾਲ ਸਨ। ਉੱਥੇ ਹੀ ਨਰੇਸ਼ ਗੋਇਲ ਵੀ ਕੈਂਸਰ ਤੋਂ ਪੀੜਤ ਹਨ। ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਸਨ। ਉਨ੍ਹਾਂ ਨੂੰ ਹਾਲ ਹੀ ਵਿਚ ਮੈਡੀਕਲ ਆਧਾਰ ‘ਤੇ 2 ਮਹੀਨਿਆਂ ਦੀ ਅੰਤਰਿਮ ਜ਼ਮਾਨਤ ਮਿਲੀ ਹੈ।
ਜੈੱਟ ਏਅਰਵੇਜ਼ ਦੀ ਬਰਬਾਦੀ ਅਤੇ ਦੀਵਾਲੀਆ ਹੋਣ ਤੋਂ ਬਾਅਦ ਨਰੇਸ਼ ਗੋਇਲ ਮੁਸ਼ਕਿਲ ਵਿੱਚ ਹਨ। ਜਦੋਂ ਨਰੇਸ਼ ਗੋਇਲ ਇਸ ਸਾਲ 6 ਜਨਵਰੀ ਨੂੰ ਕੇਨਰਾ ਬੈਂਕ ਨਾਲ ਧੋਖਾਧੜੀ ਦੇ ਦੋਸ਼ ‘ਚ ਮੁੰਬਈ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਹੋਏ ਤਾਂ ਉਨ੍ਹਾਂ ਨੇ ਜੱਜ ਦੇ ਸਾਹਮਣੇ ਹੱਥ ਜੋੜ ਕੇ ਕਿਹਾ ਕਿ ਜੇ ਮੈਂ ਜੇਲ੍ਹ ‘ਚ ਹੀ ਮਰ ਜਾਵਾਂ ਤਾਂ ਚੰਗਾ ਹੋਵੇਗਾ। ਗੋਇਲ ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ TOI ਨੂੰ ਦੱਸਿਆ, “ਅਨੀਤਾ ਗੋਇਲ ਦੀ ਸਵੇਰੇ ਕਰੀਬ 3 ਵਜੇ ਮੌਤ ਹੋ ਗਈ। ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ। ਨਰੇਸ਼ ਗੋਇਲ ਇਸ ਸਮੇਂ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਤੇ ਹਨ।