ਭਾਰਤ ਸਮੇਤ ਕਈ ਦੇਸ਼ਾਂ ਵਿੱਚ ਗੂਗਲ ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਗੂਗਲ ਆਪਣੀ ਗੂਗਲ ਪੇ ਸਰਵਿਸ ਬੰਦ ਕਰਨ ਜਾ ਰਿਹਾ ਹੈ ਪਰ ਗੂਗਲ ਦੇ ਇਸ ਫੈਸਲੇ ਦਾ ਭਾਰਤੀ ਯੂਜ਼ਰਸ ਉਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ। ਗੂਗਲ ਅਮਰੀਕਾ ‘ਚ 4 ਜੂਨ, 2024 ਤੋਂ Google Pay ਦੀ ਸੇਵਾ ਬੰਦ ਕਰਨ ਜਾ ਰਿਹਾ ਹੈ। ਮਤਲਬ ਗੂਗਲ ਪੇ ਭਾਰਤ ਤੋਂ ਨਹੀਂ ਸਗੋਂ ਅਮਰੀਕਾ ਤੋਂ ਬੈਨ ਹੋਣ ਜਾ ਰਿਹਾ ਹੈ।
ਦਸ ਦਈਏ ਕਿ ਗੂਗਲ ਪੇ ਸੇਵਾ ਦੇ ਬੰਦ ਹੋਣ ਤੋਂ ਬਾਅਦ ਅਮਰੀਕੀ ਉਪਭੋਗਤਾ ਨਾ ਤਾਂ ਭੁਗਤਾਨ ਕਰ ਸਕਣਗੇ ਅਤੇ ਨਾ ਹੀ ਰਿਸੀਵ ਕਰ ਸਕਣਗੇ। ਗੂਗਲ ਨੇ ਸਾਰੇ ਅਮਰੀਕੀ ਉਪਭੋਗਤਾਵਾਂ ਨੂੰ ਗੂਗਲ ਵਾਲਿਟ ‘ਤੇ ਸ਼ਿਫਟ ਕਰਨ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਗੂਗਲ ਵਾਲੇਟ ਨੂੰ ਪ੍ਰਮੋਟ ਕਰਨ ਲਈ ਅਜਿਹਾ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਇਕ ਬਲਾਗ ‘ਚ ਕਿਹਾ ਕਿ ਲਗਭਗ 180 ਦੇਸ਼ਾਂ ‘ਚ Gpay ਨੂੰ ਗੂਗਲ ਵਾਲੇਟ ਨਾਲ ਬਦਲ ਦਿੱਤਾ ਗਿਆ ਹੈ।