ਸ਼ਕਤੀਮਾਨ ਦੀ ਡ੍ਰੈੱਸ ‘ਚ ਚੋਣ ਪ੍ਰਚਾਰ ਲਈ ਆਇਆ ਨੀਟੂ ਸ਼ਟਰਾਂਵਾਲਾ

ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਬੁੱਧਵਾਰ ਨੂੰ ਸ਼ਕਤੀਮਾਨ ਦੀ ਡ੍ਰੈੱਸ ਪਾ ਕੇ ਆਪਣੇ ਪਰਿਵਾਰ ਨਾਲ ਸੜਕਾਂ ‘ਤੇ ਉਤਰ ਆਇਆ ਅਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਨੀਟੂ ਨੇ ਕਿਹਾ- ਭਾਜਪਾ ਸਰਕਾਰ ਹਰ ਪਾਰਟੀ ਨਾਲ ਧੱਕਾ ਕਰ ਰਹੀ ਹੈ। ਨੀਟੂ ਨੇ ਕਿਹਾ ਕਿ ਭਾਜਪਾ ਕਿਸੇ ਵੀ ਨੇਤਾ ਨੂੰ ਗ੍ਰਿਫਤਾਰ ਕਰ ਕੇ ਜੇਲ ‘ਚ ਡੱਕ ਰਹੀ ਹੈ, ਅਜਿਹੇ ‘ਚ ਭਾਰਤ ਦਾ ਸੰਵਿਧਾਨ ਖਤਰੇ ‘ਚ ਹੈ।

ਦਸ ਦੇਈਏ ਕਿ ਚੋਣ ਕਮਿਸ਼ਨ ਨੇ ਨੀਟੂ ਨੂੰ ਪੈਟਰੋਲ ਪੰਪ ਚੋਣ ਨਿਸ਼ਾਨ ਦਿੱਤਾ ਹੈ। ਦੱਸ ਦੇਈਏ ਕਿ ਜ਼ਿਲ੍ਹੇ ਵਿੱਚ ਪਹਿਲੀ ਨਾਮਜ਼ਦਗੀ ਨੀਟੂ ਸ਼ਟਰਾਂਵਾਲੇ ਵੱਲੋ ਭਰੀ ਗਈ ਸੀ। ਨੀਟੂ ਆਪਣੇ ਪਰਿਵਾਰ ਸਮੇਤ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ ਹੋਏ ਸਨ। ਪਿਛਲੀਆਂ ਚੋਣਾਂ ਦੌਰਾਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਨੀਟੂ ਨੇ ਅਨੋਖੇ ਢੰਗ ਨਾਲ ਲੋਕਾਂ ਤੋਂ ਵੋਟਾਂ ਮੰਗੀਆਂ ਸਨ। ਆਜ਼ਾਦ ਉਮੀਦਵਾਰ ਨੀਟੂ ਸ਼ਹਿਰ ‘ਚ ਸ਼ਕਤੀਮਾਨ ਬਣ ਕੇ ਸ਼ਹਿਰ ਵਿਚ ਨਿਕਲਿਆ ਸੀ। ਨੀਟੂ ਸ਼ਟਰਾਂਵਾਲਾ ਨੇ ਸ਼ਕਤੀਮਾਨ ਦੀ ਡ੍ਰੈੱਸ ਪਾਈ ਹੋਈ ਸੀ ਅਤੇ ਉਹ ਆਪਣੇ ਪੁਰਾਣੇ ਮੋਟਰਸਾਈਕਲ ‘ਤੇ ਸਵਾਰ ਸੀ।

ਉਸ ਨੇ ਬਾਈਕ ਦੀ ਟੈਂਕੀ ‘ਤੇ ਐਂਪਲੀਫਾਇਰ ਅਤੇ ਮਾਈਕ ਲਗਾਇਆ ਹੋਇਆ ਸੀ ਅਤੇ ਅੱਗੇ ਵੱਡਾ ਪੁਰਾਣਾ ਸਪੀਕਰ ਲਗਾ ਕੇ ਆਪਣਾ ਪ੍ਰਚਾਰ ਕਰ ਰਿਹਾ ਸੀ। ਚੋਣ ਕਮਿਸ਼ਨ ਨੇ ਉਦੋਂ ਨੀਟੂ ਸ਼ਤਰਾਂਵਾਲਾ ਨੂੰ ਆਟੋ ਰਿਕਸ਼ਾ ਦਾ ਚੋਣ ਨਿਸ਼ਾਨ ਦਿੱਤਾ ਸੀ, ਜਦੋਂ ਉਹ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਸੀ।

Advertisement