ਆਮ ਚੋਣਾਂ 2024 ਦੇ ਨਤੀਜਿਆਂ ਦੇ ਬਾਅਦ ਦੇਸ਼ ਵਿਚ ਬਣਨ ਵਾਲੀ ਨਵੀਂ ਸਰਕਾਰ ਨੂੰ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੱਡਾ ਤੋਹਫਾ ਮਿਲੇਗਾ। ਕੇਂਦਰੀ ਬੈਂਕ ਦੇ ਬੋਰਡ ਨੇ ਪਹਿਲੀ ਵਾਰ ਸਰਕਾਰ ਨੂੰ 2.11 ਲੱਖ ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਰਿਜਰਵ ਬੈਂਕ ਨੇ ਅੱਜ ਹੋਈ ਬੈਠਕ ਵਿਚ ਵਿੱਤੀ ਸਾਲ 2024 ਲਈ ਕੇਂਦਰ ਸਰਕਾਰ ਲਈ 2.11 ਲੱਖ ਕਰੋੜ ਰੁਪਏ ਦੇ ਲਾਭ ਅੰਸ਼ ਨੂੰ ਮਨਜ਼ੂਰੀ ਦਿੱਤੀ ਜੋ ਵਿੱਤੀ ਸਾਲ ਦੀ ਤੁਲਨਾ ਵਿਚ 141 ਫੀਸਦੀ ਵੱਧ ਹੈ।
ਕੇਂਦਰੀ ਬੈਂਕ ਨੇ ਵਿੱਤੀ ਸਾਲ 2023 ਵਿੱਚ ਕੇਂਦਰ ਸਰਕਾਰ ਨੂੰ ਸਰਪਲੱਸ ਵਜੋਂ 87,416 ਕਰੋੜ ਰੁਪਏ ਟਰਾਂਸਫਰ ਕੀਤੇ ਸਨ। ਕੇਂਦਰੀ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਹੋਈ ਕੇਂਦਰੀ ਬੋਰਡ ਦੀ 608ਵੀਂ ਮੀਟਿੰਗ ਦੌਰਾਨ ਵਿਸ਼ਵ ਅਤੇ ਘਰੇਲੂ ਆਰਥਿਕ ਦ੍ਰਿਸ਼ਟੀਕੋਣ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਬੋਰਡ ਨੇ 2,10,874 ਕਰੋੜ ਰੁਪਏ ਦੀ ਸਰਪਲੱਸ ਸਰਕਾਰ ਨੂੰ ਟਰਾਂਸਫਰ ਕਰਨ ਦਾ ਫੈਸਲਾ ਕੀਤਾ। ਭਾਰਤੀ ਰਿਜ਼ਰਵ ਬੈਂਕ ਨੇ 2023-24 ਲਈ ਕੇਂਦਰ ਸਰਕਾਰ ਨੂੰ 2.11 ਲੱਖ ਕਰੋੜ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਵੱਧ ਲਾਭਅੰਸ਼ ਭੁਗਤਾਨ ਨੂੰ ਮਨਜ਼ੂਰੀ ਦਿੱਤੀ। ਆਰਬੀਆਈ ਵੱਲੋਂ ਕੇਂਦਰ ਨੂ ਲਾਭਅੰਸ਼ ਜਾਂ ਸਰਪਲੱਸ ਟਰਾਂਸਫਰ ਵਜੋਂ ਦਿੱਤੇ ਗਏ ਸਨ। ਇਸ ਤੋਂ ਪਹਿਲਾਂ 2018-19 ਵਿੱਚ, RBI ਦੁਆਰਾ ਕੇਂਦਰ ਨੂੰ ਲਾਭਅੰਸ਼ ਵਜੋਂ 1.76 ਲੱਖ ਕਰੋੜ ਰੁਪਏ ਦੀ ਸਭ ਤੋਂ ਵੱਧ ਰਕਮ ਦਿੱਤੀ ਗਈ ਸੀ।