ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ ਦੇਸ਼ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ, ਜੋ ਤੁਹਾਡੀ ਜੇਬ ‘ਤੇ ਸਿੱਧਾ ਅਸਰ ਪਾ ਸਕਦੇ ਹਨ। ਇਨ੍ਹਾਂ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਨਿਯਮਾਂ ਤੱਕ ਸਭ ਕੁਝ ਸ਼ਾਮਲ ਹੈ।
ਪੜ੍ਹੋ 5 ਵੱਡੇ ਬਦਲਾਅ ਬਾਰੇ…
- ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ (LPG Cylinder Price) ਦੀਆਂ ਕੀਮਤਾਂ ਬਦਲਦੀਆਂ ਹਨ। ਇਸ ਤਹਿਤ ਸੋਧੀਆਂ ਕੀਮਤਾਂ 1 ਜੂਨ, 2024 ਨੂੰ ਸਵੇਰੇ 6 ਵਜੇ ਤੋਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਹਾਲ ਹੀ ‘ਚ ਜਿੱਥੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਈ ਬਦਲਾਅ ਦੇਖਣ ਨੂੰ ਮਿਲੇ, ਉੱਥੇ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ।
- ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਏਅਰ ਫਿਊਲ ਯਾਨੀ ਏਅਰ ਟਰਬਾਈਨ ਫਿਊਲ (ਏਟੀਐਫ) ਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਸੋਧ ਕਰਦੀਆਂ ਹਨ। ਅਜਿਹੇ ‘ਚ ਪਹਿਲੀ ਤਰੀਕ ‘ਤੇ ਇਨ੍ਹਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ।
- SBI ਕ੍ਰੈਡਿਟ ਕਾਰਡ ਦੇ ਨਿਯਮ 1 ਜੂਨ, 2024 ਤੋਂ ਬਦਲਣ ਜਾ ਰਹੇ ਹਨ। ਐਸਬੀਆਈ ਕਾਰਡ ਅਨੁਸਾਰ, ਜੂਨ 2024 ਤੋਂ ਕੁਝ ਕ੍ਰੈਡਿਟ ਕਾਰਡਾਂ ਲਈ ਸਰਕਾਰ ਨਾਲ ਸਬੰਧਤ ਲੈਣ-ਦੇਣ ‘ਤੇ ਰਿਵਾਰਡ ਪੁਆਇੰਟ ਲਾਗੂ ਨਹੀਂ ਹੋਣਗੇ।
- 1 ਜੂਨ, 2024 ਤੋਂ ਡਰਾਈਵਿੰਗ ਟੈਸਟ ਪ੍ਰਾਈਵੇਟ ਸੰਸਥਾਵਾਂ (ਡਰਾਈਵਿੰਗ ਸਕੂਲਾਂ) ਵਿੱਚ ਵੀ ਲਏ ਜਾ ਸਕਦੇ ਹਨ। ਹੁਣ ਤੱਕ ਇਹ ਟੈਸਟ ਸਿਰਫ ਆਰਟੀਓ ਦੁਆਰਾ ਚਲਾਏ ਜਾ ਰਹੇ ਸਰਕਾਰੀ ਕੇਂਦਰਾਂ ਵਿੱਚ ਲਏ ਜਾਂਦੇ ਸਨ।
- UIDAI ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ 14 ਜੂਨ ਤੱਕ ਵਧਾ ਦਿੱਤੀ ਸੀ। ਇਸ ਨੂੰ ਕਈ ਵਾਰ ਵਧਾਇਆ ਗਿਆ ਹੈ। ਇਸ ਲਈ ਹੁਣ ਇਸ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਘੱਟ ਹੈ। ਅਜਿਹੇ ‘ਚ ਆਧਾਰ ਕਾਰਡ ਧਾਰਕਾਂ ਕੋਲ ਇਸ ਨੂੰ ਮੁਫਤ ‘ਚ ਅਪਡੇਟ ਕਰਨ ਲਈ ਕੁਝ ਹੀ ਦਿਨ ਬਚੇ ਹਨ।