ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇਕ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਇਕ ਮੁੱਠਭੇੜ ਦੌਰਾਨ ਲੋੜੀਂਦੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ। ਗੈਂਗਸਟਰ ਦੇ ਗੋਲੀਆਂ ਲੱਗੀਆਂ ਹਨ ਤੇ ਬਾਅਦ ਵਿਚ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੋਹਿਤ ਮਾਕਨ ਉਰਫ ਮੱਖਣ ਵਿਚਕਾਰ ਮੁਮੰਦਾਪੁਰ ਭੋਗਪੁਰ ਪਿੰਡ ਵਿੱਚ ਮੁਕਾਬਲਾ ਹੋਇਆ, ਜਿਸ ਵਿੱਚ ਰੋਹਿਤ ਨੂੰ ਆਖਰਕਾਰ ਫੜ ਲਿਆ ਗਿਆ। ਕਾਰਵਾਈ ਵਿਚ ਗੈਂਗਸਟਰ ਨੂੰ ਗੋਲੀਆਂ ਲੱਗੀਆਂ ਹਨ।
ਰੋਹਿਤ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਬ-ਇੰਸਪੈਕਟਰ ਦੇ ਕਤਲ ਦੇ ਮਾਮਲੇ ‘ਚ ਲੋੜੀਂਦਾ ਸੀ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੀ ਉਸ ਦੀ ਭਾਲ ਕਰ ਰਹੀ ਸੀ। ਰੋਹਿਤ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। 2024 ਵਿਚ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਸਬ-ਇੰਸਪੈਕਟਰ ਦੀਪਕ ਸ਼ਰਮਾ ਦੀ ਹੱਤਿਆ ਕਰ ਦਿੱਤੀ ਗਈ ਸੀ।
ਪੰਜਾਬ ਪੁਲਿਸ ਅਨੁਸਾਰ ਰੋਹਿਤ ਮਾਕਨ ਉਰਫ ਮੱਖਣ ਦੀ ਵਿੱਕੀ ਸੱਤੇਵਾਲ ਨਾਲ ਦੁਸ਼ਮਣੀ ਸੀ, ਜਿਸ ਕਾਰਨ ਉਸ ਦਾ ਇੱਕ ਕਤਲ ਕੀਤਾ ਗਿਆ, ਜਿੱਥੋਂ ਉਹ ਭੱਜਣ ਵਿੱਚ ਵੀ ਕਾਮਯਾਬ ਹੋ ਗਿਆ। ਪਰ ਉਹ ਆਪਣੀ ਕਾਰ ਉਥੇ ਹੀ ਛੱਡ ਗਿਆ ਸੀ। ਜਾਂਚ ਦੌਰਾਨ ਪੁਲਿਸ ਨੂੰ ਉਸ ਕਾਰ ਵਿੱਚੋਂ ਡਰਾਈਵਿੰਗ ਲਾਇਸੈਂਸ ਮਿਲਿਆ। ਬਾਅਦ ਵਿੱਚ ਪਤਾ ਲੱਗਾ ਕਿ ਕਾਰ ਨਾਬਨ ਸ਼ਹਿਰ ਦੇ ਇਲਾਕੇ ਦੀ ਸੀ।