ਪਿਆਕੜਾਂ ਲਈ ਬੁਰੀ ਖ਼ਬਰ! ਫਿਰ ਤੋਂ ਮਹਿੰਗੀ ਹੋ ਗਈ ਸ਼ਰਾਬ

ਹਰਿਆਣਾ ਵਿਚ ਅੱਜ ਸ਼ਰਾਬ ਤੇ ਬੀਅਰ ਮਹਿੰਗੀ ਹੋ ਗਈ ਹੈ। ਦੇਸੀ ਸ਼ਰਾਬ ਦੇ 5 ਰੁਪਏ ਤੇ ਬੀਅਰ ਦੇ 20 ਰੁਪਏ ਜ਼ਿਆਦਾ ਦੇਣੇ ਪੈਣਗੇ। ਅੰਗਰੇਜ਼ੀ ਸ਼ਰਾਬ ਦੀ ਬੋਤਲ ‘ਤੇ ਵੀ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹਰਿਆਣਾ ਵਿਚ ਨਵੀਂ ਆਬਕਾਰੀ ਨੀਤੀ ਲਾਗੂ ਹੋ ਰਹੀ ਹੈ। ਸਰਕਾਰ ਬਾਰ ਇੰਪੋਰਟਿਡ ਸ਼ਰਾਬ ਨੂੰ ਇਸ ਦੇ ਦਾਇਰੇ ਵਿਚ ਲਿਆਈ ਹੈ। ਹੋਲਸੇਲ ਨਾਲ ਜਿਸ ਰੇਟ ‘ਤੇ ਠੇਕੇਦਾਰ ਨੂੰ ਵਿਦੇਸ਼ੀ ਸ਼ਰਾਬ ਮਿਲੇਗੀ, ਉਸ ‘ਤੇ 20 ਫੀਸਦੀ ਲਾਭ ਮੰਨ ਕੇ ਉਸ ਸ਼ਰਾਬ ਦੀ ਵਿਕਰੀ ਹੋਵੇਗੀ।

ਹੋਟਲ ਵਿਚ ਲਾਇਸੈਂਸੀ ਬਾਰ ਸੰਚਾਲਕ ਹੁਣ ਆਸ-ਪਾਸ ਦੇ ਤਿੰਨ ਠੇਕਿਆਂ ਵਿਚੋਂ ਕਿਸੇ ਤੋਂ ਵੀ ਸ਼ਰਾਬ ਖਰੀਦ ਸਕਣਗੇ। ਇਹ ਵੀ ਸ਼ਰਤ ਰੱਖੀ ਹੈ ਕਿ ਤਿੰਨੋਂ ਹੀ ਸ਼ਰਾਬ ਠੇਕੇ ਵੱਖ-ਵੱਖ ਲਾਇਸੈਂਸ ਧਾਰਕਾਂ ਦੇ ਹੋਣੇ ਚਾਹੀਦੇ ਹਨ। ਇਸ ਵਾਰ ਆਬਕਾਰੀ ਨੀਤੀ ਵਿਚ ਰਿਜ਼ਰਵ ਕੀਮਤ ਦੇ ਮੁਕਾਬਲੇ 7 ਫੀਸਦੀ ਤਕ ਵਾਧਾ ਕੀਤਾ ਗਿਆ ਹੈ ਜਦੋਂ ਕਿ ਸ਼ਰਾਬ ਦੇ ਰੇਟ ਘੱਟ ਵਧਾਏ ਗਏ ਹਨ। ਪਹਿਲਾਂ ਪ੍ਰਤੀ ਪੇਟੀ 50 ਤੋਂ 60 ਰੁਪਏ ਵਧਾਏ ਜਾਂਦੇ ਸਨ। ਇਸ ਵਾਰ 20 ਤੋਂ 25 ਰੁਪਏ ਪ੍ਰਤੀ ਪੇਟੀ ਦਾ ਵਾਧਾ ਕੀਤਾ ਗਿਆ ਹੈ।

Advertisement