ਅਧਿਆਪਕਾਂ ਲਈ ਖ਼ੁਸ਼ਖ਼ਬਰੀ! 19 ਜੂਨ ਤੋਂ ਹੋਵੇਗੀ ਦਸਤਾਵੇਜ਼ਾਂ ਦੀ ਜਾਂਚ

ਪੰਜਾਬ ਵਿੱਚ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਮਾਸਟਰ ਕਾਡਰ ਅਧਿਆਪਕਾਂ ਨੂੰ ਜਲਦੀ ਹੀ ਲੈਕਚਰਾਰਾਂ ਵਜੋਂ ਤਰੱਕੀ ਦਿੱਤੀ ਜਾਵੇਗੀ। ਹਾਈ ਕੋਰਟ ਦੇ ਹੁਕਮਾਂ ’ਤੇ ਸਿੱਖਿਆ ਵਿਭਾਗ ਨੇ ਆਰਜ਼ੀ ਸੀਨੀਆਰਤਾ ਸੂਚੀ ਦੇ ਆਧਾਰ ’ਤੇ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦਾ ਫੈਸਲਾ ਲਿਆ ਹੈ।  ਇਹ ਸੂਚੀ 29 ਮਈ ਨੂੰ ਜਾਰੀ ਕੀਤੀ ਗਈ ਹੈ।

ਇਸ ਵਿੱਚ 2008, 2012, 2016 ਅਤੇ 2021 ਵਿੱਚ ਸਮੀਖਿਆ ਕੀਤੇ ਗਏ ਕੇਸ ਸ਼ਾਮਲ ਹਨ। ਜਿਨ੍ਹਾਂ ਦੇ ਵਿੱਚ ਕਈ ਅਧਿਆਪਕਾਂ ਦੇ ਜੂਨੀਅਰਾਂ ਨੂੰ ਤਰੱਕੀ ਦਿੱਤੀ ਗਈ ਹੈ, ਜਦਕਿ ਉਨ੍ਹਾਂ ਨੂੰ ਤਰੱਕੀ ਨਹੀਂ ਦਿੱਤੀ ਗਈ ਹੈ। ਇਸ ਦੇ ਲਈ ਹੁਣ 19 ਤਰੀਕ ਤੋਂ ਉਕਤ ਵਿਅਕਤੀਆਂ ਨੂੰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਲਈ ਮੁਹਾਲੀ ਦੇ ਫੇਜ਼-3ਬੀ1 ਸਕੂਲ ਵਿੱਚ ਬਣਾਏ ਗਏ ਕੇਂਦਰ ਵਿੱਚ ਹਾਜ਼ਰ ਹੋਣਾ ਪਵੇਗਾ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਅਧਿਆਪਕਾਂ ਦੀ ਮਾਸਟਰ ਕਾਡਰ ਵਜੋਂ ਨਿਯੁਕਤੀ ਤੇ ਤਰੱਕੀ ਦੇ ਹੁਕਮਾਂ ਦੀ ਕਾਪੀ, ਮਾਸਟਰ ਕਾਡਰ ਵਜੋਂ ਹਾਜ਼ਰੀ ਰਿਪੋਰਟ, ਪੰਜਾਬੀ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਦੀ ਡੀਐਮਸੀ ਦੀ ਕਾਪੀ, ਸੇਵਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤੀ ਮਾਸਟਰ ਡਿਗਰੀ ਦੀ ਪ੍ਰਵਾਨਗੀ ਪੱਤਰ ਦੀ ਕਾਪੀ, ਬੀ.ਐੱਡ ਦੀ ਡਿਗਰੀ ਦੀ ਕਾਪੀ, ਜੇ ਲਾਗੂ ਹੋਵੇ ਤਾਂ ਐਸਸੀ ਸ਼੍ਰੇਣੀ ਸਰਟੀਫਿਕੇਟ, ਅਪਾਹਜਤਾ ਸਰਟੀਫਿਕੇਟ, ਪੰਜ ਸਾਲਾਂ ਲਈ ਏਸੀਆਰ ਦੀ ਕਾਪੀ ਅਤੇ ਸਾਲ 2022-23 ਦੀ ਕਾਪੀ ਸ਼ਾਮਲ ਹੈ।

Advertisement