ਕੁਵੈਤ ਵਿੱਚ ਅੱਗ ਨਾਲ ਮਰਨ ਵਾਲਿਆਂ ਦਾ ਅਧਿਕਾਰਤ ਅੰਕੜਾ ਸਾਹਮਣੇ ਆਇਆ ਹੈ। ਕੁਵੈਤੀ ਅਧਿਕਾਰੀਆਂ ਨੇ ਦੱਸਿਆ ਕਿ 49 ਮਰਨ ਵਾਲਿਆਂ ‘ਚੋਂ 45 ਦੀ ਪਛਾਣ ਭਾਰਤੀ ਵਜੋਂ ਹੋਈ ਹੈ, ਜਦਕਿ ਤਿੰਨ ਲੋਕ ਫਿਲੀਪੀਨਜ਼ ਦੇ ਨਾਗਰਿਕ ਹਨ। ਅਜੇ ਤੱਕ ਇੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਵਿੱਚ ਮਾਰੇ ਗਏ ਸਾਰੇ ਭਾਰਤੀਆਂ ਦੀਆਂ ਲਾਸ਼ਾਂ ਦੇਸ਼ ਲਿਆਂਦੀਆਂ ਗਈਆਂ ਹਨ।
A special IAF aircraft carrying mortal remains of 45 Indian victims in the fire incident in Kuwait has taken off for Kochi.
— India in Kuwait (@indembkwt) June 14, 2024
MoS @KVSinghMPGonda, who coordinated with Kuwaiti authorities ensuring swift repatriation, is onboard the aircraft pic.twitter.com/PEmBfy4wj2
ਕੁਵੈਤ ਸਰਕਾਰ ਨੇ ਇਸ ਘਟਨਾ ਦੀ ਤੁਰੰਤ ਜਾਂਚ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਰਨ ਵਾਲਿਆਂ ਵਿੱਚ ਯੂਪੀ, ਬਿਹਾਰ, ਪੰਜਾਬ ਤੇ ਹਰਿਆਣਾ ਦੇ ਲੋਕ ਵੀ ਸ਼ਾਮਲ ਹਨ। ਸਾਰੇ ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਹਵਾਈ ਸੈਨਾ ਦੇ ਜਹਾਜ਼ ਤਾਇਨਾਤ ਕੀਤੇ ਗਏ ਸਨ।
ਲਾਸ਼ਾਂ ਦੀ ਸ਼ਨਾਖਤ ‘ਚ ਹੁਣ ਤੱਕ ਤਿੰਨ ਲੋਕ ਉੱਤਰ ਪ੍ਰਦੇਸ਼ ਦੇ ਮਿਲੇ ਹਨ। ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਪੰਜਾਬ, ਹਰਿਆਣਾ, ਕਰਨਾਟਕ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦਾ ਇੱਕ-ਇੱਕ ਵਿਅਕਤੀ ਹੈ। ਇਸ ਹਾਦਸੇ ਵਿੱਚ ਓਡੀਸ਼ਾ ਦੇ ਦੋ ਲੋਕਾਂ ਦੀ ਵੀ ਮੌਤ ਹੋ ਗਈ। ਸਭ ਤੋਂ ਵੱਧ ਲੋਕ ਆਂਧਰਾ ਪ੍ਰਦੇਸ਼ ਦੇ ਹਨ, ਇੱਥੋਂ ਦੇ 23 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਬਾਕੀ ਕੇਰਲ ਦੇ ਹਨ। ਕੁਵੈਤ ਦੇ ਮੰਤਰੀ ਨੇ ਦੱਸਿਆ ਕਿ 49 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਬਾਕੀ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਰਕਾਰ ਲਾਸ਼ਾਂ ਦਾ ਡੀਐਨਏ ਟੈਸਟ ਕਰਵਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਸਹੀ ਪਛਾਣ ਹੋ ਸਕੇ। ਘਟਨਾ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਤਾਇਨਾਤ ਕੀਤਾ ਗਿਆ ਹੈ।