ਕਿਸਾਨਾਂ ਲਈ ਖੁਸ਼ਖਬਰੀ, 14 ਫਸਲਾਂ ਤੇ ਵਧੀ MSP

ਕੇਂਦਰ ਸਰਕਾਰ ਨੇ 14 ਫਸਲਾਂ ਦੀ MSP ਵਧਾ ਦਿੱਤੀ ਹੈ। ਕੇਂਦਰੀ ਕੈਬਨਿਟ ਵਿਚ ਇਹ ਫੈਸਲਾ ਲਿਆ ਗਿਆ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਝੋਨੇ ਦੀ ਨਵੀਂ MSP 2300 ਰੁਪਏ ਤੈਅ ਕੀਤੀ ਗਈ ਹੈ ਜੋ ਪਿਛਲੀ MSP ਤੋਂ 117 ਰੁਪਏ ਜ਼ਿਆਦਾ ਹੈ। ਕਪਾਹ ਦੀ ਨਵੀਂ ਐੱਮਐੱਸਪੀ 7121 ਰੁਪਏ ਤੈਅ ਕੀਤੀ ਗਈ ਹੈ। ਇਸ ਦੀ ਇਕ ਦੂਜੀ ਕਿਸਮ ਦੀ ਨਵੀਂ MSP 7521 ਰੁਪਏ ਕਰ ਦਿੱਤੀ ਗਈ ਹੈ ਜੋ ਪਹਿਲਾਂ ਤੋਂ 501 ਰੁਪਏ ਜ਼ਿਆਦਾ ਹੈ। ਵੈਸ਼ਣਵ ਨੇ ਦੱਸਿਆ ਕਿ ਦੇਸ਼ ਵਿਚ 2 ਲੱਖ ਨਵੇਂ ਗੋਦਾਮ ਬਣਾਏ ਜਾਣਗੇ।

ਜ਼ਿਕਰਯੋਗ ਹੈ ਕਿ ਨਵੀਂ MSP ਤੋਂ ਸਰਕਾਰ ‘ਤੇ 2 ਲੱਖ ਕਰੋੜ ਦਾ ਬੋਝ ਵਧੇਗਾ। ਇਹ ਪਿਛਲੇ ਫਸਲ ਸੀਜ਼ਨ ਦੀ ਤੁਲਨਾ ਵਿਚ 35 ਕਰੋੜ ਰੁਪਏ ਜ਼ਿਆਦਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ MSP ਫਸਲ ਦੀ ਲਾਗਤ ਦਾ ਘੱਟੋ-ਘੱਟ 1.5 ਗੁਣਾ ਹੋਣੀ ਚਾਹੀਦੀ ਹੈ।

ਕੇਂਦਰੀ ਕੈਬਨਿਟ ਨੇ ਮੱਕਾ ਤੇ ਦਾਲਾਂ ਦੀ MPS ਵਿਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਤੂਅਰ ਦਾਲ ਦੀ MSP ਨੂੰ 550 ਰੁਪਏ ਪ੍ਰਤੀ ਕੁਇੰਟਲ ਤੇ ਉੜਦ ਦਾਲ ਦੀ MSP ਨੂੰ 450 ਰੁਪਏ ਪ੍ਰਤੀ ਕੁਇੰਟਲ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਬਾਅਦ ਹੁਣ ਤੂਅਰ ਦਾਲ ਦੀ MSP ਵਧਾ ਕੇ 7550 ਰੁਪਏ ਪ੍ਰਤੀ ਕੁਇੰਟਲ ਤੇ ਉੜਦ ਦਾਲ ਦੀ MSP 7400 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਇਸ ਦੇ ਨਾਲ ਹੀ ਮੱਕਾ ਦੀ MSP 135 ਰਪੁਏ ਪ੍ਰਤੀ ਕੁਇੰਟਲ ਤੇ ਮੂੰਗ ਦੀ MSP 124 ਰੁਪਏ ਪ੍ਰਤੀ ਕੁਇੰਟਲ ਵਧਾਈ ਗਈ ਹੈ।

ਘੱਟੋ-ਘੱਟ ਸਮਰਥਨ ਮੁੱਲ ਜੋ ਗਾਰੰਟਿਡ ਮੁੱਲ ਹੈ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ‘ਤੇ ਮਿਲਦਾ ਹੈ। ਭਾਵੇਂ ਹੀ ਬਾਜ਼ਾਰ ਵਿਚ ਉਸ ਫਸਲ ਦੀਆਂ ਕੀਮਤਾਂ ਘੱਟ ਹੋਣ। ਇਸ ਦੇ ਪਿੱਛੇ ਤਰਕ ਇਹ ਹੈ ਕਿ ਬਾਜ਼ਾਰ ਵਿਚ ਫਸਲਾਂ ਦੀ ਕੀਮਤਾਂ ਵਿਚ ਹੋਣ ਵਾਲੇ ਉਤਰਾਅ-ਚੜ੍ਹਾਅ ਦਾ ਅਸਰ ਕਿਸਾਨਾਂ ‘ਤੇ ਨਾ ਪਵੇ। ਉਨ੍ਹਾਂ ਨੂੰ ਘੱਟੋ-ਘੱਟ ਕੀਮਤ ਮਿਲਦੀ ਰਹੇ।

Advertisement