ਹੈਰਾਨੀਜਨਕ ਮਾਮਲਾ! ਚਿਪਸ ਪੈਕਟ ਵਿੱਚੋਂ ਮਿਲਿਆ ਮਰਿਆ ਹੋਇਆ ਡੱਡੂ

ਗੁਜਰਾਤ ਦੇ ਜਾਮਨਗਰ ਵਿਚ ਆਲੂ ਵੇਫਰ ਪੈਕੇਟ ਵਿੱਚੋਂ ਕਥਿਤ ਮਰਿਆ ਹੋਇਆ ਡੱਡੂ ਮਿਲਣ ਮਗਰੋਂ ਸਥਾਨਕ ਸਿਵਲ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਮਨਗਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਵੇਫਰ ਪੈਕੇਟ ਦੇ ਇਸ ਉਤਪਾਦਨ ਬੈਚ ਦੇ ਨਮੂਨੇ ਇਕੱਤਰ ਕੀਤੇ ਜਾਣਗੇ। ਖ਼ੁਰਾਕ ਸੁਰੱਖਿਆ ਅਧਿਕਾਰੀ ਡੀਬੀ ਪਰਮਾਰ ਨੇ ਜਾਣਕਾਰੀ ਦਿੱਤੀ ਕਿ ਜਸਮੀਨ ਪਟੇਲ ਨੇ ਸਾਨੂੰ ਦੱਸਿਆ ਕਿ ਪੈਕਟ ਵਿੱਚੋਂ ਮਰਿਆ ਹੋਇਆ ਡੱਡੂ ਮਿਲਿਆ ਹੈ।

ਅਸੀਂ ਉਸ ਦੁਕਾਨ ਉਤੇ ਗਏ, ਜਿੱਥੋਂ ਬੀਤੀ ਰਾਤ ਇਹ ਖ਼ਰੀਦਿਆ ਗਿਆ ਸੀ। ਪੁਸ਼ਕਰ ਧਾਮ ਸੁਸਾਇਟੀ ਵਾਸੀ ਪਟੇਲ ਨੇ ਦਾਅਵਾ ਕੀਤਾ ਕਿ ਇਹ ਪੈਕੇਟ ਉਸ ਦੀ ਭਾਣਜੀ ਨੇ ਬੀਤੀ ਸ਼ਾਮ ਨੇੜੇ ਇੱਕ ਦੁਕਾਨ ਤੋਂ ਖ਼ਰੀਦਿਆ ਸੀ। ਜਾਂਚ ਤੋਂ ਪਤਾ ਚੱਲਿਆ ਕਿ ਇਹ ਗਲੀ-ਸੜੀ ਹਾਲਤ ਵਿਚ ਮਿਲਿਆ ਡੱਡੂ ਹੀ ਸੀ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਾਂਚ ਲਈ ਵੇਫਰ ਪੈਕੇਟ ਦੇ ਇਸ ਬੈਚ ਦੇ ਨਮੂਨੇ ਇਕੱਤਰ ਕਰਾਂਗੇ।

Advertisement