ਵੰਦੇ ਭਾਰਤ ਐਕਸਪ੍ਰੈੱਸ ਦੇ ਮੀਲ ਵਿੱਚੋਂ ਨਿਕਲਿਆ ਕਾਕਰੋਚ

ਵੰਦੇ ਭਾਰਤ ਐਕਸਪ੍ਰੈੱਸ ਵਿਚ ਸਫ਼ਰ ਕਰ ਰਹੇ ਜੋੜੇ ਦੇ ਭੋਜਨ ਵਿੱਚੋਂ ਕਾਕਰੋਚ ਨਿਕਲਿਆ ਹੈ। ਜੋੜਾ 18 ਜੂਨ ਨੂੰ ਭੋਪਾਲ ਤੋਂ ਆਗਰਾ ਦੇ ਸਫ਼ਰ ’ਤੇ ਨਿਕਲਿਆ ਸੀ। ਮਾਮਲੇ ਦੀ ਸ਼ਿਕਾਇਤ ਉਨ੍ਹਾਂ ਦੇ ਭਤੀਜੇ ਨੇ ‘ਐਕਸ’ ’ਤੇ ਕੀਤੀ ਤੇ ਵਿਕਰੇਤਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਗਰੋਂ ਰੇਲਵੇ ਨੇ ਸਬੰਧਤ ਫਰਮ ’ਤੇ ਜੁਰਮਾਨਾ ਲਾਇਆ ਹੈ।

ਇਸ ਸਬੰਧੀ ਵਿਦਿਤ ਵਾਸ਼ਰਨੇਯ ਨਾਂ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ 18 ਜੂਨ ਨੂੰ ਚਾਚਾ ਤੇ ਚਾਚੀ ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਭੋਪਾਲ ਤੋਂ ਆਗਰਾ ਜਾ ਰਹੇ ਸਨ। ਉਨ੍ਹਾਂ ਨੇ ਆਈਆਰਸੀਟੀਸੀ ਤੋਂ ਆਨਲਾਈਨ ਖਾਣਾ ਆਰਡਰ ਕਰਵਾਇਆ ਸੀ। ਉਨ੍ਹਾਂ ਨੂੰ ਲੰਚ ਪੈਕੇਟ ਵਿੱਚੋਂ ਮਰਿਆ ਕਾਕਰੋਚ ਦਿਸਿਆ ਤਾਂ ਦੋਵੇਂ ਘਬਰਾ ਗਏ। ਸਟਾਫ ਨੂੰ ਜਾਣਕਾਰੀ ਦੇਣ ਦੇ ਨਾਲ ਹੀ ਮੈਨੂੰ ਖਾਣੇ ਦੀ ਫੋਟੋ ਭੇਜ ਕੇ ਸੂਚਿਤ ਕੀਤਾ। ਮੈਂ ਖਾਣੇ ਦੀ ਤਸਵੀਰ ਇੰਟਰਨੈੱਟ ਮੀਡੀਆ ’ਤੇ ਸ਼ੇਅਰ ਕਰ ਦਿੱਤੀ ਜੋ ਕਿ ਹੁਣ ਵਾਇਰਲ ਹੋ ਗਈ ਹੈ।

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਪੋਸਟ ਦਾ ਜਵਾਬ ਦਿੱਤਾ ਅਤੇ ਨੋਟ ਕੀਤਾ ਕਿ “ਸੰਬੰਧਿਤ ਸੇਵਾ ਪ੍ਰਦਾਤਾ ‘ਤੇ ਉਚਿਤ ਜੁਰਮਾਨਾ ਲਗਾਇਆ ਗਿਆ ਹੈ”। ਆਈਆਰਸੀਟੀਸੀ ਨੇ ਪੋਸਟ ‘ਤੇ ਜਵਾਬ ਦਿੱਤਾ, “ਸਰ, ਅਸੀਂ ਤੁਹਾਡੇ ਯਾਤਰਾ ਅਨੁਭਵ ਲਈ ਮੁਆਫੀ ਚਾਹੁੰਦੇ ਹਾਂ। ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਗਿਆ ਹੈ ਅਤੇ ਸਬੰਧਤ ਸੇਵਾ ਪ੍ਰਦਾਤਾ ‘ਤੇ ਢੁਕਵਾਂ ਜੁਰਮਾਨਾ ਲਗਾਇਆ ਗਿਆ ਹੈ। ਅਸੀਂ ਉਤਪਾਦਨ ਅਤੇ ਲੌਜਿਸਟਿਕਸ ਨਿਗਰਾਨੀ ਨੂੰ ਵੀ ਤੇਜ਼ ਕਰ ਦਿੱਤਾ ਹੈ,” IRCTC ਨੇ ਪੋਸਟ ‘ਤੇ ਜਵਾਬ ਦਿੱਤਾ।

Advertisement