ਝਾਰਖੰਡ ਦੀ ਚੰਪਾਈ ਸੋਰੇਨ ਸਰਕਾਰ ਨੇ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਝਾਰਖੰਡ ਵਿੱਚ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਣਗੇ। ਸਰਕਾਰ ਦੀ ਯੋਜਨਾ ਤੋਂ ਰਾਜ ਦੀਆਂ 38-40 ਲੱਖ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝਾਰਖੰਡ ਸਰਕਾਰ ਜਲਦ ਹੀ ਪੱਛਮੀ ਬੰਗਾਲ ਦੀ ‘ਲਕਸ਼ਮੀ ਭੰਡਾਰ’ ਪਹਿਲ ਦੀ ਤਰਜ਼ ‘ਤੇ ਔਰਤਾਂ ਨੂੰ ਵਿੱਤੀ ਸਹਾਇਤਾ ਉਪਲੱਬਧ ਕਰਵਾਏਗੀ। ਜਾਣਕਾਰੀ ਮੁਤਾਬਕ ਇਸ ਯੋਜਨਾ ਦਾ ਨਾਮ ‘ਮੁੱਖ ਮੰਤਰੀ ਭੈਣ ਬੇਟੀ ਸਵਬਲੰਬਨ ਯੋਜਨਾ’ ਰੱਖਿਆ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਹਿਲਾਵਾਂ ਨੂੰ ਇਸ ਯੋਜਨਾ ਤਹਿਤ 1,000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਪਰ ਇਸ ਲਈ ਵਿੱਤ ਵਿਭਾਗ ਅਤੇ ਕੈਬਿਨੇਟ ਤੋਂ ਮਨਜ਼ੂਰੀ ਦੀ ਲੋੜ ਹੈ। ਦੂਜੇ ਪਾਸੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਵੀਰਵਾਰ ਨੂੰ ਮਹਿਲਾ, ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਸਮੀਖਿਆ ਬੈਠਕ ਦੇ ਦੌਰਾਨ ਕਿਹਾ ਕਿ 25 ਤੋਂ 50 ਸਾਲ ਦੀ ਉਮਰ ਵਰਗ ਦੀਆਂ ਸਾਰੇ ਵਰਗ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਚੰਪਾਈ ਸੋਰੇਨ ਨੇ ਵੀਰਵਾਰ ਨੂੰ ਝਾਰਖੰਡ ਮੰਤਰਾਲੇ ਵਿੱਚ ਮਹਿਲਾ, ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਅੱਪਡੇਟ ਕੀਤੀ ਕਾਰਜ ਪ੍ਰਗਤੀ ਦੀ ਉੱਚ ਪੱਧਰੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸੂਬੇ ਵਿੱਚ ਜਲਦ ‘ਮੁੱਖ ਮੰਤਰੀ ਭੈਣ ਬੇਟੀ ਸਵਾਵਲੰਬਨ ਪ੍ਰੋਤਸਾਹਨ ਯੋਜਨਾ’ ਦੀ ਸ਼ੁਰੂਆਤ ਕਰੇ।