ਸੋਨੇ ਦੀਆਂ ਕੀਮਤਾਂ ਵਿੱਚ ਆਇਆ ਉਛਾਲ, ਜਾਣੋ ਅੱਜ ਦੇ ਨਵੇਂ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲਿਯਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 281 ਰੁਪਏ ਵੱਧ ਕੇ 71,983 ਰੁਪਏ ‘ਤੇ ਪਹੁੰਚ ਗਿਆ ਹੈ। ਬੀਤੇ ਕੱਲ੍ਹ ਇਸਦੀਆਂ ਕੀਮਤਾਂ 71,692 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ ਇੱਕ ਕਿਲੋ ਚਾਂਦੀ 842 ਰੁਪਏ ਵੱਧ ਕੇ 88,857 ਰੁਪਏ ਵਿੱਚ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 88,015 ਰੁਪਏ ਪ੍ਰਤੀ ਕਿਲੋ ‘ਤੇ ਸੀ। ਇਸ ਸਾਲ ਚਾਂਦੀ 29 ਮਈ ਨੂੰ ਆਪਣੇ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ ਸੀ।

ਸੋਨੇ ਦੇ ਵਾਇਦਾ ਭਾਅ ਦੀ ਸ਼ੁਰੂਆਤ ਅੱਜ ਤੇਜ਼ੀ ਨਾਲ ਹੋਈ। ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਨੇ ਦਾ ਬੇਂਚਮਾਰਕ ਅਗਸਤ ਕਾਂਟਰੈਕਟ ਅੱਜ 159 ਰੁਪਏ ਦੀ ਤੇਜ਼ੀ ਨਾਲ 71,713 ਰੁਪਏ ਦੇ ਭਾਅ ‘ਤੇ ਖੁੱਲ੍ਹਿਆ। ਇਹ ਕਾਂਟਰੈਕਟ 167 ਰੁਪਏ ਦੀ ਤੇਜ਼ੀ ਦੇ ਨਾਲ 71,721 ਰੁਪਏ ਦੇ ਭਾਅ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸਨੇ 71,729 ਰੁਪਏ ਦੇ ਭਾਅ ‘ਤੇ ਦਿਨ ਦਾ ਉੱਚ ਤੇ 71,685 ਰੁਪਏ ਦੇ ਭਾਅ ‘ਤੇ ਦਿਨ ਦਾ ਹੇਠਲਾ ਪੱਧਰ ਛੂਹ ਲਿਆ। ਸੋਨੇ ਦੇ ਵਾਇਦਾ ਭਾਅ ਨੇ ਇਸ ਸਾਲ 74,442 ਰੁਪਏ ਦੇ ਭਾਅ ‘ਤੇ ਸਰਵਉੱਚ ਪੱਧਰ ਨੂੰ ਛੂਹ ਲਿਆ ਸੀ।

ਦਸ ਦੇਈਏ ਕਿ ਹੁਣ ਤੱਕ ਸੋਨੇ ਦੀਆਂ ਕੀਮਤਾਂ 8,631 ਰੁਪਏ ਪ੍ਰਤੀ 10 ਗ੍ਰਾਮ ਵੱਧ ਚੁੱਕੇ ਹਨ। ਸਾਲ ਦੀ ਸ਼ੁਰੂਆਤ ਵਿੱਚ ਇਹ 63,870 ਰੁਪਏ ‘ਤੇ ਸੀ। ਜੋ ਹੁਣ 71,983 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਉੱਥੇ ਹੀ ਚਾਂਦੀ ਸਾਲ ਦੀ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿਲੋ ‘ਤੇ ਸੀ। ਜੋ ਹੁਣ 88,857 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਯਾਨੀ ਕਿ ਚਾਂਦੀ ਇਸ ਸਾਲ 15,462 ਰੁਪਏ ਵੱਧ ਚੁੱਕੀ ਹੈ।

Advertisement