ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਲਾਰਡਸ ‘ਚ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ਤੋਂ ਬਾਅਦ ਆਪਣੇ 22 ਸਾਲ ਲੰਬੇ ਅੰਤਰਰਾਸ਼ਟਰੀ ਕਰੀਅਰ ‘ਤੇ ਪੂਰਾ ਵਿਰਾਮ ਲਗਾ ਦਿੱਤਾ ਹੈ। ਦੂਜੇ ਪਾਸੇ ਟੀਮ ਇੰਡੀਆ ਦੇ ਦਿੱਗਜ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸਾਲ 2024 ‘ਚ ਧਰਮਸ਼ਾਲਾ ਮੈਦਾਨ ‘ਤੇ ਆਪਣਾ 100ਵਾਂ ਮੈਚ ਖੇਡਿਆ ਸੀ। ਰਵੀਚੰਦਰਨ ਅਸ਼ਵਿਨ ਹੁਣ 37 ਸਾਲ ਦੇ ਹੋ ਚੁੱਕੇ ਹਨ।
ਰਵੀਚੰਦਰਨ ਅਸ਼ਵਿਨ ਦੇ ਡਿੱਗਦੇ ਫਿਟਨੈੱਸ ਲੈਵਲ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਅਸ਼ਵਿਨ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਦੌਰਾਨ ਮੀਡੀਆ ‘ਚ ਇਹ ਖਬਰ ਵੀ ਟ੍ਰੈਂਡ ਕਰ ਰਹੀ ਹੈ ਕਿ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਹੀ ਆਪਣੇ ਲਈ ਇਕ ਹੋਰ ਨੌਕਰੀ ਲੱਭ ਲਈ ਹੈ।
ਦਸ ਦੇਈਏ ਕਿ ਰਵੀਚੰਦਰਨ ਅਸ਼ਵਿਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਕੀਤੀ ਸੀ। 2010 ਤੋਂ 2024 ਦਰਮਿਆਨ ਰਵੀਚੰਦਰਨ ਅਸ਼ਵਿਨ ਨੇ 100 ਟੈਸਟ, 116 ਵਨਡੇ ਅਤੇ 65 ਟੀ-20 ਮੈਚ ਖੇਡੇ ਹਨ। ਰਵੀਚੰਦਰਨ ਅਸ਼ਵਿਨ ਨੇ 100 ਟੈਸਟ ਮੈਚਾਂ ‘ਚ 516 ਵਿਕਟਾਂ, 116 ਵਨਡੇ ਮੈਚਾਂ ‘ਚ 156 ਵਿਕਟਾਂ ਅਤੇ 65 ਟੀ-20 ਮੈਚਾਂ ‘ਚ 72 ਵਿਕਟਾਂ ਹਾਸਲ ਕੀਤੀਆਂ ਹਨ।