AAP ਨੇ ਖਿੱਚੀ ਹਰਿਆਣਾ ਚੋਣਾਂ ਦੀ ਤਿਆਰੀ, ਘੜੀ ਰਣਨੀਤੀ

ਕੁਝ ਹੀ ਦਿਨਾਂ ਵਿੱਚ ਹਰਿਆਣਾ ਚੋਣਾਂ ਲਈ ਬਿਗੁਲ ਵੱਜ ਜਾਵੇਗਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਅਹਿਮ ਪ੍ਰੈਸ ਕਾਨਫ਼ਰੰਸ ਕਰਕੇ ਚੋਣ ਜਿੱਤਣ ਦਾ ਦਾਅਵਾ ਕਰ ਦਿੱਤਾ ਹੈ। ਇਸ ਮੌਕੇ ਨਾਅਰਾ ਦਿੱਤਾ ਗਿਆ ਹੈ ਕਿ ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ  ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣ ਚੁੱਕੀ ਹੈ, ਹੁਣ ਸਾਡੀ ਦੋ ਸੂਬਿਆਂ ਵਿੱਚ ਸਰਕਾਰ ਹੈ ਜਿਸ ਤੋਂ ਬਾਅਦ ਹੁਣ ਆਪ ਹਰਿਆਣਾ ਵਿੱਚ ਵੀ ਚੋਣਾਂ ਲੜੇਗੀ। ਦਿੱਲੀ ਤੇ ਪੰਜਾਬ ਵਿੱਚ ਸਾਡੀ ਸਰਕਾਰ ਹੈ ਤੇ ਅੱਧਾ ਹਰਿਆਣਾ ਪੰਜਾਬ ਤੇ ਅੱਧਾ ਦਿੱਲੀ ਨਾਲ ਲੱਗਦਾ ਹੈ।

ਹਰਿਆਣਾ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੇ ਸੂਬੇ ਵਿੱਚ ਵੀ ਸੱਤਾ ਵਿੱਚ ਆਵੇ। ਹਰਿਆਣਾ ਦੇ ਲੋਕਾਂ ਨੇ ਸਭ ਪਾਰਟੀਆਂ ਨੂੰ ਸਮਾ ਦਿੱਤਾ ਪਰ ਹਰ ਪਾਰਟੀ ਨੇ ਹਰਿਆਣਾ ਨੂੰ ਲੁੱਟਿਆ ਹੈ। ਕੇਜਰੀਵਾਲ ਹਰਿਆਣਾ ਤੋਂ ਆਉਂਦੇ ਹਨ ਤੇ ਪੰਜਾਬ ਤੇ ਦਿੱਲੀ ਦਾ ਕਲਚਰ ਹਰਿਆਣਾ ਨਾਲ ਮਿਲਦਾ ਹੈ। ਉੱਥੇ ਸਾਡੀਆਂ ਰਿਸ਼ਤੇਦਾਰੀਆਂ ਵੀ ਹਨ। ਇਸ ਮੌਕੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਹਰਿਆਣਾ ਵਿੱਚ ਡਬਲ ਇੰਜਨ ਦੀ ਸਰਕਾਰ ਚੱਲ ਰਹੀ ਹੈ ਪਰ ਇਸ ਨੇ ਹਰਿਆਣਾ ਨੂੰ ਕੀ ਦਿੱਤਾ, ਕਿਸਾਨਾਂ ਨੂੰ ਕੁਚਲਿਆ ਗਿਆ, ਬੇਰੁਜ਼ਗਾਰੀ ਵੱਧ ਗਈ ਹੈ, ਸ਼ਹੀਦਾਂ ਦੀ ਗਿਣਤੀ ਵੱਧ ਗਈ ਹੈ। ਇਹ ਅਗਨੀਵੀਰ ਯੋਜਨਾ ਦੀ ਗੱਲ ਕਰਦੇ ਹਨ ਪਰ ਇਨ੍ਹਾਂ ਨੇ ਭਾਰਤ ਦੀ ਸੈਨਾ ਨੂੰ ਠੇਕੇ ‘ਤੇ ਦੇ ਦਿੱਤਾ ਹੈ।  

Advertisement