ਰੂਪਨਗਰ ਜੇਲ੍ਹ ਵਿੱਚ ਬੰਦ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ ਚ ਮੌ.ਤ

ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਇਕ ਹਵਾਲਾਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਹਵਾਲਾਤੀ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਕੁੱਬਾਹੇੜੀ ਜ਼ਿਲ੍ਹਾ ਮੋਹਾਲੀ ਵਜੋਂ ਹੋਈ ਹੈ। ਉਹ ਪਿਛਲੇ 14 ਮਹੀਨਿਆਂ ਤੋਂ NDPS ਐਕਟ ਤਹਿਤ ਰੂਪਨਗਰ ਜੇਲ੍ਹ ‘ਚ ਬੰਦ ਸੀ। ਜੇਲ੍ਹ ਪ੍ਰਸ਼ਾਸਨ ਵੱਲੋਂ ਹਵਾਲਾਤੀ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਖ਼ਾਨੇ ’ਚ ਰਖਵਾ ਦਿੱਤੀ ਗਿਆ ਹੈ। ਰੂਪਨਗਰ ਰੇਂਜ ਦੇ ਆਈ.ਜੀ. ਤੇ ਆਈ. ਜੀ. ਜੇਲ੍ਹਾਂ ਸਮੇਤ ਐੱਸ ਐੱਸ ਪੀ, ਡੀ.ਸੀ ਤੇ ਐੱਸਡੀਐੱਮ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੋਤ ਹੋਣ ਕਾਰਨ ਜੁਡੀਸ਼ੀਅਲ ਅਧਿਕਾਰੀ ਵੀ ਜਾਂਚ ਵਿੱਚ ਜੁਟ ਗਏ।

ਇੱਕ ਦਿਨ ਪਹਿਲਾਂ ਬੇਲ ਤੇ ਜੇਲ੍ਹ ਤੋਂ ਬਾਹਰ ਆਏ ਮ੍ਰਿਤਕ ਚਰਨਪ੍ਰੀਤ ਸਿੰਘ ਦੇ ਭਤੀਜੇ ਤੇ ਹੋਰ ਪਰਿਵਾਰਿਕ ਮੈਂਬਰਾ ਨੇ ਕਿਹਾ ਕਿ ਜੇਲ੍ਹ ਵਿੱਚ ਮੋਬਾਇਲ ਦੀ ਰਿਕਵਰੀ ਨੂੰ ਲੈ ਕੇ ਜੇਲ੍ਹ ਪ੍ਰਸਾਸ਼ਨ ਨੇ ਕੁੱਝ ਹਵਾਲਾਤੀਆ ਨਾਲ ਕੁੱਟ ਮਾਰ ਕੀਤੀ ਤੇ ਚਰਨਪ੍ਰੀਤ ਸਿੰਘ ਦੀ ਮੋਤ ਦਾ ਕਾਰਨ ਵੀ ਜੇਲ੍ਹ ਪ੍ਰਸਾਸ਼ਨ ਵੱਲੋਂ ਕੀਤੀ ਕੁੱਟਮਾਰ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਕ ਦਿਨ ਪਹਿਲਾਂ ਜੇਲ੍ਹ ਤੋ ਬਾਹਰ ਆਏ ਮ੍ਰਿਤਕ ਦੇ ਭਤੀਜੇ ਅਵਿਨਾਸ਼ ਨੇ ਦੋਸ਼ ਲਗਾਇਆ ਕਿ ਜੇਲ ਦੇ ਅੰਦਰ ਨਸ਼ਾ ਅਤੇ ਮੋਬਾਇਲ ਫੋਨ ਆਮ ਮਿਲਦੇ ਹਨ ਤੇ ਇਹ ਸਾਰਾ ਕੁੱਝ ਜੇਲ ਦੇ ਅਧਿਕਾਰੀ ਹੀ ਉਪਲੱਬਧ ਕਰਵਾਉਂਦੇ ਹਨ ਜਿਸਦੇ ਬਦਲੇ ਹਜ਼ਾਰਾਂ ਰੁਪਏ ਲੈਂਦੇ ਹਨ। ਹਵਾਲਾਤੀ ਦੀ ਮੌਤ ‘ਤੇ ਜੇਲ੍ਹ ਵਿਚ ਹੰਗਾਮੇ ਦੀ ਸੂਚਨਾ ਮਿਲਣ ਤੇ ਹੋਰ ਹਵਾਲਾਤੀਆ ਦੇ ਪਰਿਵਾਰਿਕ ਮੈਂਬਰ ਵੀ ਜੇਲ੍ਹ ਦੇ ਬਾਹਰ ਪਹੁੰਚ ਗਏ ਤੇ ਇੰਨਾਂ ਨੂੰ ਬਿਨਾ ਮੁਲਾਕਾਤ ਕੀਤੇ ਹੀ ਵਾਪਸ ਜਾਣਾ ਪਿਆ। ਹੰਗਾਮੇ ਦੇ ਕਾਰਨ ਅੱਜ ਹਵਾਲਾਤੀਆ ਦੀਆਂ ਅਦਾਲਤਾਂ ਵਿੱਚ ਮੈਨੂਅਲ ਪੇਸ਼ੀਆ ਵੀ ਨਹੀ ਹੋ ਸਕੀਆਂ।

Advertisement