ਭਾਰਤੀ ਰਿਜ਼ਰਵ ਬੈਂਕ ਆਪਣੀ ਵੈੱਬਸਾਈਟ ‘ਤੇ ਹਰ ਮਹੀਨੇ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। RBI ਮੁਤਾਬਕ ਅਗਸਤ ਵਿੱਚ ਵੱਖ-ਵੱਖ ਕਾਰਨਾਂ ਕਰਕੇ ਬੈਂਕ 14 ਦਿਨ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ, ਤੁਸੀਂ ਇਹ ਜਾਣਕਾਰੀ ਇਕੱਠੀ ਕਰ ਸਕਦੇ ਹੋ ਅਤੇ ਅਗਲੇ ਮਹੀਨੇ ਲਈ ਬੈਂਕ ਨਾਲ ਸਬੰਧਤ ਕੰਮ ਦੀ ਯੋਜਨਾ ਬਣਾ ਸਕਦੇ ਹੋ। ਅਗਸਤ ‘ਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ। ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਵੀ ਮਨਾਇਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਬੈਂਕ ਨਾਲ ਸਬੰਧਤ ਕੰਮ ਸਮੇਂ ਸਿਰ ਨਿਪਟਾਣੇ ਹੋਣਗੇ ਤਾਂ ਜੋ ਤੁਸੀਂ ਸਮੱਸਿਆਵਾਂ ਤੋਂ ਬਚ ਸਕੋ। ਇਸ ਨਾਲ ਤੁਹਾਡੇ ਸਮੇਂ ਦੀ ਬਰਬਾਦੀ ਨਹੀਂ ਹੋਵੇਗੀ।
ਦਸ ਦੇਈਏ ਕਿ ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ‘ਤੇ ਦੇਸ਼ ਭਰ ‘ਚ ਬੈਂਕ ਹੋਲੀਡੇਅ ਹੋਣਗੀਆਂ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ‘ਚ ਆਉਣ ਵਾਲੇ ਤਿਉਹਾਰਾਂ ‘ਤੇ ਵੀ ਛੁੱਟੀ ਰਹੇਗੀ।
3 ਅਗਸਤ – ਕੇਰ ਪੂਜਾ (Ker Puja)- ਅਗਰਤਲਾ ਵਿੱਚ ਛੁੱਟੀ।
4 ਅਗਸਤ – ਐਤਵਾਰ – ਪੂਰੇ ਦੇਸ਼ ‘ਚ ਛੁੱਟੀ ਰਹੇਗੀ
7 ਅਗਸਤ – ਹਰਿਆਲੀ ਤੀਜ – ਹਰਿਆਣਾ ਵਿੱਚ ਛੁੱਟੀ
8 ਅਗਸਤ – ਟੇਂਡੋਂਗ ਲਹੋ ਰਮ ਫਾਟ (Tendong Lho Rum Faat) – ਗੰਗਟੋਕ ਵਿੱਚ ਛੁੱਟੀਆਂ।
10 ਅਗਸਤ – ਦੂਜਾ ਸ਼ਨੀਵਾਰ – ਦੇਸ਼ ਭਰ ਵਿੱਚ ਛੁੱਟੀ
11 ਅਗਸਤ – ਐਤਵਾਰ – ਦੇਸ਼ ਭਰ ਵਿੱਚ ਛੁੱਟੀ
13 ਅਗਸਤ – ਪੈਟਰੀਓਟ ਦਿਵਸ (Patriot Day)- ਇੰਫਾਲ ਵਿੱਚ ਛੁੱਟੀ।
15 ਅਗਸਤ – ਸੁਤੰਤਰਤਾ ਦਿਵਸ – ਦੇਸ਼ ਭਰ ਵਿੱਚ ਛੁੱਟੀ
18 ਅਗਸਤ – ਐਤਵਾਰ – ਦੇਸ਼ ਭਰ ਵਿੱਚ ਛੁੱਟੀ
19 ਅਗਸਤ – ਰਕਸ਼ਾਬੰਧਨ – ਅਹਿਮਦਾਬਾਦ, ਜੈਪੁਰ, ਕਾਨਪੁਰ, ਲਖਨਊ ਸਮੇਤ ਕਈ ਥਾਵਾਂ ‘ਤੇ ਛੁੱਟੀ ਹੋਵੇਗੀ।
20 ਅਗਸਤ – ਸ਼੍ਰੀ ਨਰਾਇਣ ਗੁਰੂ ਜਯੰਤੀ – ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਛੁੱਟੀ
24 ਅਗਸਤ – ਚੌਥਾ ਸ਼ਨੀਵਾਰ – ਦੇਸ਼ ਭਰ ਵਿੱਚ ਛੁੱਟੀ
25 ਅਗਸਤ – ਐਤਵਾਰ – ਪੂਰੇ ਦੇਸ਼ ‘ਚ ਛੁੱਟੀ ਰਹੇਗੀ।
26 ਅਗਸਤ – ਜਨਮ ਅਸ਼ਟਮੀ – ਦੇਸ਼ ਭਰ ਵਿੱਚ ਛੁੱਟੀ