ਬਜ਼ਾਰ ਵਿੱਚ ਕਈ ਤਰ੍ਹਾਂ ਦੇ ਡਰਾਈ ਫਰੂਟ ਉਪਲਬਧ ਹਨ ਪਰ ਇਨ੍ਹਾਂ ਦੇ ਮੁਕਾਬਲੇ ਭਿੱਜੇ ਹੋਏ ਬਦਾਮਾਂ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ। ਰੋਜ਼ਾਨਾ ਉੱਠਦੇ ਹੀ ਖਾਲੀ ਪੇਟ ਸਿਰਫ਼ ਪੰਜ ਬਦਾਮ ਖਾਣ ਨਾਲ ਕਮਾਲ ਦੇ ਫਾਇਦੇ ਮਿਲਦੇ ਹਨ। ਬਦਾਮ ਵਿੱਚ ਫਾਈਬਰ, ਪ੍ਰੋਟੀਨ, ਮੋਨੋਅਨਸੈਚੂਰੇਟਿਡ ਤੇ ਪੌਲੀਅਨਸੈਚੁਰੇਟਿਡ ਫੈਟ, ਮੈਗਨੀਸ਼ੀਅਮ, ਕੈਲਸ਼ੀਅਮ, ਵਿਟਾਮਿਨ ਈ, ਫਾਈਟੋਸਟ੍ਰੋਲ, ਫੀਨੋਲਿਕ ਐਸਿਡ ਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਦਰਅਸਲ, ਭੋਜਨ ਤੇ ਪੋਸ਼ਣ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਭੋਜਨ ਅਸੀਂ ਰੋਜ਼ਾਨਾ ਖਾਂਦੇ ਹਾਂ, ਉਹ ਸਾਡੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰਦਾ। ਇਸ ਲਈ ਮਾਹਿਰ ਰੁਟੀਨ ਵਿੱਚ ਸੁੱਕੇ ਮੇਵੇ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
ਦਿਲ ਦੀ ਬਿਮਾਰੀ ਦਾ ਜੋਖਮ ਘਟਦਾ
ਬਦਾਮ ਵਿੱਚ ਪਲਾਂਟ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਟ੍ਰਾਂਸ ਫੈਟ ਨਹੀਂ ਹੁੰਦੀ, ਬਲਕਿ ਹਾਲਦੀ ਮੋਨੋਅਨਸੈਚੁਰੇਟਿਡ ਫੈਟ ਹੁੰਦੀ ਹੈ, ਜਿਸ ਦਾ ਵਜ੍ਹਾ ਨਾਲ ਖਰਾਬ ਕੋਲੇਸਟ੍ਰੋਲ, ਜਿਸ ਨੂੰ ਲੋਅ-ਡੈਂਸਿਟੀ ਲਿਪੋਪ੍ਰੋਟੀਨ (LDL) ਕਿਹਾ ਜਾਂਦਾ ਹੈ, ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਹ ਚੰਗੇ ਕੋਲੇਸਟ੍ਰੋਲ ਹਾਈ-ਡੈਂਸਿਟੀ ਲਿਪੋਪ੍ਰੋਟੀਨ (HDL) ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
2. ਤੇਜ਼ ਦਿਮਾਗ ਲਈ
ਬਦਾਮ ਨੂੰ ਬ੍ਰੇਨ ਫੂਡ ਵੀ ਕਿਹਾ ਜਾਂਦਾ ਹੈ। ਭਿੱਜੇ ਹੋਏ ਬਦਾਮ ਵਿੱਚ ਰਿਬੋਫਲੇਵਿਨ ਤੇ ਐਲ-ਕਾਰਨੀਟਾਈਨ ਪਾਏ ਜਾਂਦੇ ਹਨ। ਇਹ ਮਿਸ਼ਰਣ ਦਿਮਾਗ ਲਈ ਭੋਜਨ ਵਾਂਗ ਹੈ। ਇਸ ਨਾਲ ਮਾਨਸਿਕ ਤਾਕਤ ਵਧਦੀ ਹੈ। ਯਾਦ ਰੱਖਣ ਤੇ ਸੋਚਣ-ਸਮਝਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ। ਰੋਜ਼ਾਨਾ ਪੰਜ ਭਿੱਜੇ ਹੋਏ ਬਦਾਮ ਖਾ ਕੇ ਤੁਸੀਂ ਆਪਣੀ ਦਿਮਾਗੀ ਸ਼ਕਤੀ ਵਧਾ ਸਕਦੇ ਹੋ।
3. ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਬਿਹਤਰ ਸਮਾਈ
ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਕੋਈ ਬਹੁਤ ਜ਼ਿਆਦਾ ਖਾਂਦਾ ਹੈ, ਪਰ ਸਰੀਰ ਨੂੰ ਨਹੀਂ ਲੱਗਦਾ। ਦਰਅਸਲ, ਸਾਡੇ ਸਰੀਰ ਵਿੱਚ ਕੁਝ ਐਨਜ਼ਾਈਮ ਹੁੰਦੇ ਹਨ, ਜੋ ਭੋਜਨ ਵਿੱਚੋਂ ਪੌਸ਼ਟਿਕ ਤੱਤ ਕੱਢ ਕੇ ਸਰੀਰ ਨੂੰ ਦੇਣ ਦਾ ਕੰਮ ਕਰਦੇ ਹਨ। ਇਨ੍ਹਾਂ ਐਨਜ਼ਾਈਮਾਂ ਦੀ ਕਮੀ ਕਾਰਨ ਸਰੀਰ ਨੂੰ ਪੋਸ਼ਣ ਨਹੀਂ ਮਿਲਦਾ। ਭਿੱਜੇ ਹੋਏ ਬਦਾਮ ਇਸ ਐਨਜ਼ਾਈਮ ਦੀ ਕਮੀ ਨੂੰ ਪੂਰਾ ਕਰਦੇ ਹਨ। ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਐਨਜ਼ਾਈਮ ਰਿਲੀਜ਼ ਹੁੰਦੇ ਹਨ। ਇਹ ਐਨਜ਼ਾਈਮ ਵਿਟਾਮਿਨ ਈ, ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦੇ ਸੋਖ ਕੇ ਸਰੀਰ ਨੂੰ ਦਿੰਦੇ ਹਨ, ਜਿਸ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
ਭਾਰ ਕੰਟਰੋਲ ਵਿੱਚ ਰਹਿੰਦਾ
ਬਦਾਮ ਭਾਰ ਵੀ ਕੰਟਰੋਲ ਵਿੱਚ ਰੱਖਦੇ ਹਨ। ਭਿੱਜੇ ਹੋਏ ਬਦਾਮ ਖਾਣ ਤੋਂ ਬਾਅਦ ਵਾਰ-ਵਾਰ ਭੁੱਖ ਨਹੀਂ ਲੱਗਦੀ। ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ। ਅਜਿਹੇ ‘ਚ ਇਹ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ ਕਿਉਂਕਿ ਇਸ ਨਾਲ ਕੈਲੋਰੀ ਦੀ ਮਾਤਰਾ ਘੱਟ ਹੋ ਜਾਂਦੀ ਹੈ।
5. ਸ਼ੂਗਰ ਵਿੱਚ ਵੀ ਫਾਇਦੇਮੰਦ
ਸ਼ੂਗਰ ਦੇ ਰੋਗੀਆਂ ਲਈ ਵੀ ਭਿੱਜੇ ਹੋਏ ਬਦਾਮ ਫਾਇਦੇਮੰਦ ਹੁੰਦੇ ਹਨ। ਭਿੱਜੇ ਹੋਏ ਬਦਾਮ ਵਿੱਚ ਕਾਰਬੋਹਾਈਡਰੇਟ ਦਾ ਪੱਧਰ ਘੱਟ ਤੇ ਪ੍ਰੋਟੀਨ, ਫਾਈਬਰ ਤੇ ਮੈਗਨੀਸ਼ੀਅਮ ਜ਼ਿਆਦਾ ਹੁੰਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਵਧਣ ਨਹੀਂ ਦਿੰਦਾ।
6. ਪਾਚਨ ਪ੍ਰਣਾਲੀ ਲਈ ਸਹੀ
ਬਦਾਮ ਵਿੱਚ ਫਾਈਟਿਕ ਐਸਿਡ ਹੁੰਦਾ ਹੈ। ਇਹ ਐਸਿਡ ਭੋਜਨ ਨੂੰ ਪਚਾਉਣ ਤੇ ਖਣਿਜਾਂ ਨੂੰ ਸੋਖਣ ਵਿੱਚ ਮਦਦਗਾਰ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਸਵੇਰੇ ਭਿੱਜੇ ਹੋਏ ਬਦਾਮ ਖਾਂਦੇ ਹੋ ਤਾਂ ਤੁਹਾਨੂੰ ਪਾਚਨ ਨਾਲ ਜੁੜੀ ਸਮੱਸਿਆ ਨਹੀਂ ਹੁੰਦੀ। ਖਾਸ ਤੌਰ ‘ਤੇ ਜੇਕਰ ਤੁਹਾਡੇ ਪੇਟ ‘ਚ ਗੈਸ ਤੇ ਸੋਜ ਹੈ ਤਾਂ ਤੁਸੀਂ ਰੋਜ਼ ਸਵੇਰੇ ਭਿੱਜੇ ਹੋਏ ਬਦਾਮ ਜ਼ਰੂਰ ਖਾਓ।