ਤਿਉਹਾਰਾਂ ਅਤੇ ਛੁੱਟੀਆਂ ਦੇ ਲਿਹਾਜ਼ ਨਾਲ ਸਾਲ ਦਾ 8ਵਾਂ ਮਹੀਨਾ ਬਹੁਤ ਖਾਸ ਹੁੰਦਾ ਹੈ। ਕਈ ਰਾਜਾਂ ਵਿੱਚ ਲਗਾਤਾਰ ਮੀਂਹ ਕਾਰਨ ਸਕੂਲ ਬੰਦ ਹਨ ਅਤੇ ਦਫ਼ਤਰਾਂ ਵਿੱਚ ਘਰ ਤੋਂ ਕੰਮ ਕਰਨ ਦੀ ਸਹੂਲਤ ਦਿੱਤੀ ਗਈ ਹੈ, ਪਰ ਆਉਣ ਵਾਲਾ ਹਫਤਾ ਸਕੂਲੀ ਬੱਚਿਆਂ ਤੋਂ ਲੈ ਕੇ ਬੈਂਕ ਕਰਮਚਾਰੀਆਂ ਤੱਕ ਸਾਰਿਆਂ ਲਈ ਬਹੁਤ ਖਾਸ ਸਾਬਤ ਹੋਣ ਵਾਲਾ ਹੈ।
ਦਸ ਦੇਈਏ ਕਿ ਅਗਸਤ ਦੇ ਲੰਬੇ ਵੀਕੈਂਡ ਅਤੇ ਛੁੱਟੀਆਂ ਦੀ ਸੂਚੀ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਲੋਕ ਇੱਕ ਦੂਜੇ ਨੂੰ ਛੁੱਟੀ ਲੈਣ ਦੇ ਬਹਾਨੇ ਦੱਸ ਰਹੇ ਹਨ।
15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਜ਼ਿਆਦਾਤਰ ਸਕੂਲ ਅਤੇ ਦਫ਼ਤਰ ਬੰਦ ਰਹਿੰਦੇ ਹਨ। ਜੇਕਰ ਸੁਤੰਤਰਤਾ ਦਿਵਸ ਉਤੇ ਪ੍ਰੋਗਰਾਮ ਹੋਵੇ ਤਾਂ ਅਗਲੇ ਦਿਨ ਛੁੱਟੀ ਹੁੰਦੀ ਹੈ। ਇਸ ਤੋਂ ਬਾਅਦ 17 ਅਤੇ 18 ਅਗਸਤ ਨੂੰ ਜ਼ਿਆਦਾਤਰ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿੱਚ ਸ਼ਨੀਵਾਰ-ਐਤਵਾਰ ਦੀ ਛੁੱਟੀ ਹੈ। ਫਿਰ 19 ਅਗਸਤ ਨੂੰ ਰੱਖੜੀ ਦੇ ਵਿਸ਼ੇਸ਼ ਮੌਕੇ ‘ਤੇ ਜ਼ਿਆਦਾਤਰ ਸਕੂਲ ਬੰਦ ਰਹਿਣਗੇ।