ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਕੁਝ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਵਾਰ-ਵਾਰ ਆਰਟੀਓ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਬ੍ਰੋਕਰ ਨੂੰ ਕਮਿਸ਼ਨ ਨਹੀਂ ਦੇਣਾ ਪਵੇਗਾ। ਹੁਣ ਘੱਟ ਫੀਸ ਨਾਲ ਬਹੁਤ ਹੀ ਜਲਦੀ ਤੁਸੀਂ ਡਰਾਈਵਿੰਗ ਲਾਇਸੈਂਸ ਪ੍ਰਾਪਤ ਸਕੋਗੇ। ਹੁਣ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਡਰਾਈਵਿੰਗ ਸਕੂਲ ਤੋਂ ਡਰਾਈਵਿੰਗ ਸਿੱਖ ਕੇ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ। ਹੁਣ ਤੁਹਾਨੂੰ ਡਰਾਈਵਿੰਗ ਟੈਸਟ ਦੇਣ ਦੀ ਵੀ ਲੋੜ ਨਹੀਂ ਰਹੇਗੀ। ਤੁਹਾਨੂੰ ਵਾਰ-ਵਾਰ ਆਰਟੀਓ ਦੇ ਚੱਕਰ ਵੀ ਨਹੀਂ ਕੱਟਣੇ ਪੈਣਗੇ। ਤੁਹਾਨੂੰ ਬੱਸ ਲਰਨਿੰਗ ਲਾਇਸੈਂਸ ਲਈ ਔਨਲਾਈਨ ਅਪਲਾਈ ਕਰਨਾ ਹੋਏਗਾ।
ਨਵੇਂ ਨਿਯਮਾਂ ਮੁਤਾਬਕ ਤੁਹਾਨੂੰ ਇੱਕ ਵਾਰ ਆਪਣੀ ਫੋਟੋ, ਦਸਤਖਤ ਤੇ ਫਿੰਗਰ ਪ੍ਰਿੰਟ ਲਈ ਦਫਤਰ ਜਾਣ ਦੀ ਲੋੜ ਪਵੇਗੀ। ਤੁਹਾਨੂੰ ਡਰਾਈਵਿੰਗ ਟੈਸਟ ਦੇਣ ਦੀ ਲੜ ਨਹੀਂ ਪਵੇਗੀ। ਜੇਕਰ ਤੁਸੀਂ ਡਰਾਈਵਿੰਗ ਸਕੂਲ ਤੋਂ ਵਾਹਨ ਚਲਾਉਣਾ ਸਿੱਖ ਲਿਆ ਹੈ ਤਾਂ ਤੁਹਾਨੂੰ ਟੈਸਟ ਦੇਣ ਦੀ ਜ਼ਰੂਰਤ ਨਹੀਂ। ਤੁਹਾਡਾ ਡਰਾਈਵਿੰਗ ਲਾਇਸੈਂਸ ਟੈਸਟ ਦਿੱਤੇ ਬਿਨਾਂ ਹੀ ਬਣ ਜਾਵੇਗਾ, ਪਰ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ, ਤਾਂ ਹੀ ਇਸ ਪ੍ਰਕਿਰਿਆ ਰਾਹੀਂ ਤੁਹਾਡਾ ਡਰਾਈਵਿੰਗ ਲਾਇਸੈਂਸ ਬਣ ਜਾਵੇਗਾ।
ਔਨਲਾਈਨ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਲਈ ਤੁਹਾਨੂੰ ਸਾਰਥੀ ਪਰਿਵਾਹਨ ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ। ਉਸ ਤੋਂ ਬਾਅਦ ਤੁਹਾਨੂੰ ਆਪਣਾ ਰਾਜ ਚੁਣਨਾ ਪਵੇਗਾ। ਫਿਰ ਡਰਾਈਵਿੰਗ ਲਾਇਸੈਂਸ ਦਾ ਵਿਕਲਪ ਚੁਣਨਾ ਪਵੇਗਾ। ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਡਰਾਈਵਿੰਗ ਲਰਨਿੰਗ ਲਾਇਸੈਂਸ ਲਈ ਅਪਲਾਈ ਕਰਨਾ ਹੋਵੇਗਾ।
ਜੇਕਰ ਤੁਹਾਡੇ ਕੋਲ ਲਰਨਿੰਗ ਡਰਾਈਵਿੰਗ ਲਾਇਸੰਸ ਹੈ ਤਾਂ ਫਿਰ ਲਾਇਸੈਂਸ ਨੰਬਰ ਤੇ ਜਨਮ ਮਿਤੀ ਦਰਜ ਕਰੋ। ਇਸ ਤੋਂ ਬਾਅਦ ਤੁਹਾਨੂੰ ਸਬਮਿਟ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ। ਤੁਹਾਡੇ ਤੋਂ ਕੁਝ ਜਾਣਕਾਰੀ ਮੰਗੀ ਜਾ ਸਕਦੀ ਹੈ ਤੇ ਫਿਰ ਤੁਹਾਨੂੰ ਭੁਗਤਾਨ ਕਰਨਾ ਹੋਵੇਗਾ।