ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 19 ਅਗਸਤ ਨੂੰ ਸੱਦੀ ਅਹਿਮ ਮੀਟਿੰਗ, ਜਾਣੋ ਕੀ ਰਹੇਗਾ ਖ਼ਾਸ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ‘ਤੁਹਾਡਾ ਐਮ.ਐਲ.ਏ. ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਖਰੋੜ ਦੇ ਪਿੰਡ ਵਿੱਚ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਕਲਕੱਤਾ ਮਹਿਲਾ ਡਾਕਟਰ ਹੱਤਿਆ ਕਾਂਡ ਮਾਮਲੇ ਬਾਰੇ ਬੋਲਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਦੇ ਡਾਕਟਰ ਸਦਮੇ ਵਿੱਚ ਹਨ, ਮੈਂ ਵੀ ਉਹਨਾ ਡਾਕਟਰਾਂ ਦੇ ਵਿੱਚੋਂ ਇੱਕ ਹਾਂ। ਸਾਡੇ ਦੇਸ਼ ਦੇ 140 ਕਰੋੜ ਭਾਰਤੀਆਂ ਦੇ ਲਈ ਇਹ ਸ਼ਰਮ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ 2017 ਤੇ 2018 ਦੌਰਾਨ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਡਾਕਟਰਾਂ ਦੀ ਸੁਰੱਖਿਆ ਦੇ ਲਈ ਅਜਿਹਾ ਕਾਨੂੰਨ ਬਣਾਇਆ ਜਾਵੇ ਜੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦੀ ਜਮਾਨਤ ਨਾ ਹੋਵੇ। ਪਰ ਕੇਂਦਰ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਪਰ ਹੁਣ ਸਾਨੂੰ ਉਮੀਦ ਹੈ ਕੇਂਦਰ ਸਰਕਾਰ ਇਸ ਘਟਨਾ ਤੋਂ ਬਾਅਦ ਕਾਨੂੰਨ ਬਣਾਵੇਗੀ। ਮੈਂ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਰਿਹਾ ਹਾਂ।

ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਅਸੀਂ ਸੋਮਵਾਰ 19 ਅਗਸਤ ਨੂੰ ਚੰਡੀਗੜ੍ਹ ਪੰਜਾਬ ਭਵਨ ਵਿਖੇ ਸ਼ਾਮ ਸਾਢੇ 3 ਵਜੇ ਡਾਕਟਰ ਅਤੇ ਨਰਸਾਂ ਦੀਆਂ ਐਸੋਸੀਏਸ਼ਨਾਂ ਦੇ ਨਾਲ ਮੀਟਿੰਗ ਕਰਾਂਗੇ। ਜੋ ਵੀ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕੀਤਾ ਜਾਵੇਗਾ ਤੇ ਡਾਕਟਰ ਰੱਬ ਦਾ ਰੂਪ ਹੈ ਉਨਾਂ ਨੂੰ ਡਰ ਨਹੀਂ ਹੋਵੇਗਾ ਕਿ ਕੋਈ ਉਨਾਂ ਤੇ ਕੋਈ ਹਮਲਾ ਕਰ ਸਕੇ। ਇਹ ਡਰ ਡਾਕਟਰਾਂ ਦਾ ਅਸੀਂ ਦੂਰ ਕਰਾਂਗੇ।

ਕਲਕੱਤਾ ਮਹਿਲਾ ਡਾਕਟਰ ਦੇ ਹੱਤਿਆ ਮਾਮਲੇ ਦੇ ਬਾਰੇ ਬੋਲਦਿਆਂ ਡਾਕਟਰ ਬਲਵੀਰ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਦੇ 140 ਕਰੋੜ ਭਾਰਤੀਆਂ ਦੇ ਲਈ ਇਹ ਡੁੱਬ ਕੇ ਮਰਨ ਵਾਲੀ ਗੱਲ ਹੈ ਅਤੇ ਸ਼ਰਮ ਵਾਲੀ ਗੱਲ ਹੈ। ਸਾਡੀਆਂ ਸਰਕਾਰਾਂ ਅਤੇ ਸਾਡੇ ਸਮਾਜ ਦੇ ਲਈ ਵੀ। ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਭਾਰਤੀਆਂ ਨੂੰ ਪੀੜਿਤ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ। ਮੇਰੀ ਵੀ ਹਮਦਰਦੀ ਉਹਨਾਂ ਨਾਲ ਹੈ।

Advertisement