ਸਾਵਧਾਨ! ਪਾਕਿਸਤਾਨ ਦੇ ਸ਼ਾਤਰ ਸਾਈਬਰ ਠੱਗਾਂ ਦੀ ਹੁਣ ਪੰਜਾਬ ਦੇ ਕਾਰੋਬਾਰੀਆਂ ਤੇ ਨਜ਼ਰ

ਪਾਕਿਸਤਾਨ ’ਚ ਬੈਠੇ ਸਾਈਬਰ ਠੱਗਾਂ ਦੀ ਨਜ਼ਰ ਇਨ੍ਹੀਂ ਦਿਨੀਂ ਪੰਜਾਬ ’ਤੇ ਹੈ। ਉਹ ਲਗਾਤਾਰ ਪਾਕਿਸਤਾਨੀ ਨੰਬਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਾਰੋਬਾਰੀਆਂ ਨੂੰ ਠੱਗਣ ਦੇ ਵੱਖ-ਵੱਖ ਪੈਂਤੜੇ ਅਪਣਾ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਾਈਬਰ ਠੱਗ ਪਾਕਿਸਤਾਨੀ ਨੰਬਰ ਤੋਂ ਚੱਲਣ ਵਾਲੇ ਵ੍ਹਟਸਐਪ ’ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਡੀ. ਪੀ. ਵਰਤ ਰਹੇ ਹਨ, ਜਿਸ ਵਿਚ ਉਨ੍ਹਾਂ ਨੇ ਆਈ.ਜੀ., ਡੀ.ਆਈ.ਜੀ. ਅਤੇ ਸੀ.ਪੀ. ਰੈਂਕ ਦੇ ਅਧਿਕਾਰੀਆਂ ਦੀ ਡੀ. ਪੀ. ਸ਼ਾਮਲ ਹੈ।

ਲੁਧਿਆਣਾ ’ਚ ਕਈ ਕਾਰੋਬਾਰੀਆਂ ਨੂੰ ਅਜਿਹੀਆਂ ਕਾਲਾਂ ਆ ਚੁੱਕੀਆਂ ਹਨ ਅਤੇ ਹਮੇਸ਼ਾ ਉਸ ਦੇ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਪੁਲਸ ਵੱਲੋਂ ਫੜਿਆ ਦੱਸ ਕੇ ਜਾਂ ਫਿਰ ਕਿਸੇ ਨਾ ਕਿਸੇ ਹੋਰ ਢੰਗ ਨਾਲ ਉਨ੍ਹਾਂ ਨੂੰ ਠੱਗਣ ਦਾ ਯਤਨ ਕਰਦੇ ਹਨ। ਇਸੇ ਹੀ ਤਰ੍ਹਾਂ ਪਾਕਿਸਤਾਨ ਤੋਂ ਆਏ ਇਕ ਨੰਬਰ ਨੇ ਸ਼ਹਿਰ ਦੇ ਕਾਂਗਰਸੀ ਨੇਤਾ ਨੂੰ ਵੀ ਠੱਗਣ ਦਾ ਯਤਨ ਕੀਤਾ ਸੀ। ਹਾਲਾਂਕਿ ਉਹ ਕਾਮਯਾਬ ਨਹੀਂ ਹੋ ਸਕੇ।

ਕਾਲ ਕਰਨ ਵਾਲਾ ਖੁਦ ਨੂੰ ਪੁਲਸ ਅਧਿਕਾਰੀ ਦੱਸਦਾ ਹੈ ਅਤੇ ਸਾਹਮਣੇ ਵਾਲੇ ਨੂੰ ਕਹਿੰਦਾ ਹੈ ਕਿ ਤੁਹਾਡਾ ਬੇਟਾ, ਬੇਟੀ ਜਾਂ ਹੋਰ ਰਿਸ਼ਤੇਦਾਰ ਉਨ੍ਹਾਂ ਕੋਲ ਹੈ, ਜੋ ਕਿ ਕਿਸੇ ਨਾ ਕਿਸੇ ਅਪਰਾਧਕ ਗਤੀਵਿਧੀ ’ਚ ਸ਼ਾਮਲ ਸੀ ਅਤੇ ਉਸ ਨੂੰ ਛੁਡਾਉਣ ਲਈ ਉਸ ਦੇ ਦੱਸੇ ਬੈਂਕ ਖਾਤੇ ’ਚ ਪੈਸੇ ਪਾਉਣੇ ਪੈਣਗੇ। ਇਸ ਤਰ੍ਹਾਂ ਡਰਾ-ਧਮਕਾ ਕੇ ਕਈ ਕਾਰੋਬਾਰੀਆਂ ਨੂੰ ਸਾਈਬਰ ਅਪਰਾਧੀ ਠੱਗ ਚੁੱਕੇ ਹਨ।

Advertisement