ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ, ਫੇਸਬੁੱਕ ਤੇ Live ਹੋ ਕੇ ਦੱਸੀ ਵਜ੍ਹਾ

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਗਾਇਕ ਜਸਵਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਬਲਾਕ ਬਠਿੰਡੇ ਜ਼ਿਲ੍ਹੇ ਦੇ ਨਥਾਣਾ ਦੇ ਪਿੰਡ ਪੂਹਲੀ ਦਾ ਰਹਿਣ ਵਾਲਾ ਸੀ। ਜਸਵਿੰਦਰ ਸਿੰਘ ਨੇ ਜਾਨ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੇ ਨਾਲ ਹੋਏ ਧੋਖੇ ਤੇ ਵਿਸ਼ਵਾਸਘਾਤ ਬਾਰੇ ਜਾਣਕਾਰੀ ਦਿੱਤੀ।

ਵੀਡੀਓ ਵਿੱਚ ਉਸ ਨੇ ਭਰੇ ਮਨ ਨਾਲ ਆਪਣੇ ਪਿਤਾ ਅਤੇ ਬੱਚਿਆਂ ਤੋਂ ਵੀ ਮੁਆਫੀ ਮੰਗੀ। ਗਾਇਕ ਨੇ ਦੱਸਿਆ ਕਿ ਕੁਝ ਲੋਕ ਉਸ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰ ਰਹੇ ਹਨ । ਦੱਸ ਦੇਈਏ ਕਿ ਜਸਵਿੰਦਰ ਪੂਹਲੀ ਕਲਾ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੀ ਆਵਾਜ਼ ਵਿੱਚ ਕਈ ਗੀਤ ਵੀ ਰਿਕਾਰਡ ਕੀਤੇ ਹਨ।

Advertisement