ਜੇ ਤੁਸੀਂ ਵੀ ਨਿਰਧਾਰਤ ਤਰੀਕ ਨੂੰ ਰੇਲ ਯਾਤਰਾ ਨਹੀਂ ਕਰ ਪਾ ਰਹੇ ਹੋ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ। ਸਿਰਫ਼ 20 ਰੁਪਏ ਦੇ ਕੇ ਯਾਤਰਾ ਤਰੀਕ ਨੂੰ ਵਧਾ ਸਕਦੇ ਹੋ। ਇਸ ਨਾਲ ਯਾਤਰੀਆਂ ਨੂੰ ਟਿਕਟ ਕੈਂਸਲ ਕਰਵਾਉਣ ‘ਤੇ ਭਾਰੀ-ਭਰਕਮ ਕਟੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਸਹੂਲਤ ਦਾ ਲਾਭ ਰੇਲਵੇ ਸਟੇਸ਼ਨ ਕਾਊਂਟਰ ਤੋਂ ਬੁੱਕ ਕੀਤੀ ਰੇਲ ਟਿਕਟ ‘ਤੇ ਹੀ ਮਿਲੇਗਾ। ਇਹ ਵਿਵਸਥਾ ਸਲੀਪਰ ਤੋਂ ਲੈ ਕੇ ਏਸੀ ਕੈਟਾਗਰੀ ਦੀਆਂ ਰਾਖਵੀਆਂ ਰੇਲ ਟਿਕਟਾਂ ‘ਤੇ ਉਪਲਬਧ ਹੈ।
ਲੁਧਿਆਣਾ ਰੇਲਵੇ ਸਟੇਸ਼ਨ ਦੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਕਾਊਂਟਰ ਤੋਂ ਰੋਜ਼ਾਨਾ ਕਰੀਬ ਚਾਰ ਹਜ਼ਾਰ ਤੋਂ ਪੰਜ ਹਜ਼ਾਰ ਟਿਕਟਾਂ ਬੁੱਕ ਹੁੰਦੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਯਾਤਰੀ ਈ-ਟਿਕਟਾਂ ਕਰਵਾਉਂਦੇ ਹਨ। ਜਿੱਥੇ ਈ-ਟਿਕਟ ‘ਤੇ ਵੇਟਿੰਗ ਕਲੀਅਰ ਨਾ ਹੋਣ ‘ਤੇ ਪੂਰਾ ਪੈਸਾ ਵਾਪਸ ਮਿਲ ਜਾਂਦਾ ਹੈ, ਉੱਥੇ ਹੀ ਰਾਖਵੇਂ ਟਿਕਟ ਕਾਊਂਡਰ ਤੋਂ ਟਿਕਟ ਬੁੱਕ ਕਰਵਾਉਣ ‘ਤੇ ਤਮਾਮ ਲਾਭ ਮਿਲ ਰਹੇ ਹਨ। ਇਸ ਸਹੂਲਤ ਨੂ ਰੇਲਵੇ ਦੀ ਭਾਸ਼ਾ ਵਿਚ ਟਿਕਟ ਮੌਡੀਫਿਕੇਸ਼ਨ ਕਿਹਾ ਜਾਂਦਾ ਹੈ, ਯਾਨੀ ਤੁਸੀਂ ਬਿਨਾ ਵਿਟਕਟ ਰੱਦ ਕਰਵਾਏ ਉਸ ਵਿਚ ਸੋਧ ਕਰਵਾ ਸਕਦੇ ਹੋ। ਇਸੇ ਮੌਡੀਫਿਕੇਸ਼ਨ ‘ਚ ਰੇਲਵੇ ਨੇ ਤਰੀਕ ਬਦਲਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਲਈ ਯਾਤਰੀ ਨੂੰ 20 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਫਾਰਮ ਭਰ ਕੇ ਦੇਣ ਤੋਂ ਬਾਅਦ ਕਾਊਂਡਰ ‘ਤੇ ਤੁਹਾਡੀ ਟਿਕਟ ਦੀ ਯਾਤਰਾ ਤਰੀਕ ਬਦਲ ਦਿੱਤੀ ਜਾਵੇਗੀ
ਹੁਣ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਜਿਹੜੀ ਤਰੀਕ ‘ਤੇ ਟਿਕਟ ਕਰਵਾ ਰਹੇ ਹੋ, ਉਸ ਦਿਨ ਟ੍ਰੇਨ ‘ਚ ਸੀਟ ਖਾਲੀ ਹੈ ਜਾਂ ਨਹੀਂ। ਜੇਕਰ ਪਹਿਲਾਂ ਟਿਕਟ ‘ਚ ਕਨਫਰਮ ਸੀਟ ਸੀ ਤਾਂ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੁਹਾਨੂੰ ਨਵੀਂ ਟਿਕਟ ‘ਚ ਵੀ ਕਨਫਰਮ ਸੀਟ ਹੀ ਮਿਲੇ। ਸੋਧ ਤੋਂ ਬਾਅਦ ਜਿਹੜੀ ਟਿਕਟ ਜਾਰੀ ਕੀਤੀ ਜਾਵੇਗੀ, ਉਹ ਟ੍ਰੇਨ ਦੇ ਕਰੰਟ ਸਟੇਟਸ ਦੇ ਆਧਾਰ ‘ਤੇ ਹੋਵੇਗੀ। ਯਾਤਰੀ ਡਿੰਪਲ, ਅਮਿਤ, ਕ੍ਰਿਸ਼ਨਕਾਂਤ ਗੁਪਤਾ ਤੇ ਸੰਜੀਵ ਕੁਮਾਰ ਆਦਿ ਨੇ ਕਿਹਾ ਕਿ ਯਾਤਰਾ ਦੀ ਤਰੀਕ ਅੱਗੇ ਵਧਵਾਉਣ ਦੀ ਇਹ ਵਿਵਸਥਾ ਚੰਗੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਯਾਤਰਾ ਦੀ ਤਰੀਕ ਬਦਲਣ ‘ਤੇ ਟਿਕਟ ਰੱਦ ਕਰਵਾਉਣਾ ਪੈਂਦਾ ਸੀ। ਇਸ ਤੋਂ ਬਾਅਦ ਨਵੀਂ ਟਿਕਟ ਲੈਣੀ ਪੈਂਦੀ ਸੀ। ਇਸ ਨਾਲ ਖਰਚ ਵਧ ਜਾਂਦਾ ਸੀ।