ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਪੜ੍ਹਨੀ ਲਾਜ਼ਮੀ ਹੈ। ਦਸ ਦਈਏ ਕਿ 29 ਅਗਸਤ ਤੋਂ 2 ਸਤੰਬਰ ਤੱਕ ਪਾਸਪੋਰਟ ਬਣਾਉਣ ਦਾ ਕੰਮ ਨਹੀਂ ਹੋਵੇਗਾ। ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ’ਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਰਹਿਣਗੇ। ਤਕਨੀਕੀ ਰੱਖ-ਰਖਾਅ ਕਾਰਨ ਸਹੂਲਤ ਪੰਜ ਦਿਨਾਂ ਲਈ ਉਪਲਬਧ ਨਹੀਂ ਹੋਵੇਗੀ। ਇਹ ਜਾਣਕਾਰੀ ਪਾਸਪੋਰਟ ਵਿਭਾਗ ਨੇ ਦਿੱਤੀ ਹੈ।
ਉੱਥੇ ਹੀ ਇਸ ਦੌਰਾਨ ਆਮ ਲੋਕਾਂ ਤੋਂ ਇਲਾਵਾ ਸਾਰੇ ਐੱਮ.ਈ.ਏ., ਆਰ.ਪੀ.ਓ, ਬੀ.ਓ.ਆਈ., ਆਈ.ਐੱਸ.ਪੀ., ਡੀ.ਓ.ਪੀ. ਤੇ ਪੁਲਸ ਅਧਿਕਾਰੀਆਂ ਲਈ ਸਿਸਟਮ ਉਪਲਬਧ ਨਹੀਂ ਹੋਵੇਗਾ। 30 ਅਗਸਤ ਲਈ ਪਹਿਲਾਂ ਤੋਂ ਹੀ ਬੁੱਕ ਅਰਜ਼ੀਆਂ ਨੂੰ ਮੁੜ-ਨਿਰਧਾਰਿਤ ਕੀਤਾ ਜਾਵੇਗਾ ਤੇ ਬਿਨੈਕਾਰਾਂ ਨੂੰ ਵੱਖਰੇ ਤੌਰ ’ਤੇ ਸੂਚਿਤ ਕੀਤਾ ਜਾਵੇਗਾ।
ਇਸ ਸਮੇਂ ਦੌਰਾਨ ਪੋਰਟਲ ਦੀ ਸੇਵਾ ਉਪਲਬਧ ਨਹੀਂ ਹੋਵੇਗੀ, ਜਿਸ ਕਾਰਨ ਨਾਗਰਿਕਾਂ, MEA, RPO, BOI, ISP, DOP ਅਤੇ ਪੁਲਿਸ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬੰਦ ਦਾ ਅਸਰ ਪਾਸਪੋਰਟ ਸੇਵਾ ਕੇਂਦਰਾਂ, ਖੇਤਰੀ ਪਾਸਪੋਰਟ ਦਫ਼ਤਰਾਂ ਅਤੇ ਵਿਦੇਸ਼ ਮੰਤਰਾਲੇ ‘ਤੇ ਵੀ ਪਵੇਗਾ। ਤੁਸੀਂ ਆਪਣੀਆਂ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਢੁਕਵੇਂ ਸਮੇਂ ‘ਤੇ ਮੁਲਾਕਾਤ ਦੀ ਮੁੜ-ਨਿਰਧਾਰਤ ਮਿਤੀ ਦੀ ਉਡੀਕ ਕਰਦੇ ਹੋ।