Air India ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਜੇਕਰ ਤੁਸੀਂ ਅਗਲੇ ਕੁਝ ਦਿਨਾਂ ‘ਚ ਭਾਰਤ ਤੋਂ ਬਾਹਰ ਜਾਣ ਲਈ ਏਅਰ ਇੰਡੀਆ ਦੀ ਫਲਾਈਟ ਲੈਣ ਜਾ ਰਹੇ ਹੋ, ਤਾਂ ਇਹ ਅਹਿਮ ਖਬਰ ਸਿਰਫ ਤੁਹਾਡੇ ਲਈ ਹੈ। ਹਾਲਾਂਕਿ ਏਅਰ ਇੰਡੀਆ ਨੇ ਇਸ ਨਵੀਂ ਐਡਵਾਈਜ਼ਰੀ ‘ਚ ਘਰੇਲੂ ਯਾਤਰੀਆਂ ਲਈ ਕੋਈ ਸੂਚਨਾ ਜਾਂ ਜਾਣਕਾਰੀ ਨਹੀਂ ਦਿੱਤੀ ਹੈ।
#ImportantTravelAdvisory:
— Air India (@airindia) September 7, 2024
For international departures from Delhi, the check-in counter will now close 75 minutes prior to your scheduled departure time. This adjustment from the previous 60-minute closure ensures a seamless and comfortable travel experience for all, allowing…
ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਨਾਲ ਜੁੜੀ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਤੁਹਾਡੀ ਯਾਤਰਾ ਹੋਰ ਸੁਖਾਲੀ ਅਤੇ ਪਹੁੰਚਯੋਗ ਹੋਵੇਗੀ, ਪਰ ਇਹ ਜ਼ਰੂਰੀ ਹੈ ਕਿ ਲੋਕ ਸਮੇਂ ਅਨੁਸਾਰ ਜਲਦੀ ਏਅਰਪੋਰਟ ਪਹੁੰਚ ਜਾਣ। ਏਅਰ ਇੰਡੀਆ ਨੇ ਟਵਿੱਟਰ ਉਤੇ ਇਕ ਪੋਸਟ ਰਾਹੀਂ ਕਿਹਾ ਹੈ ਕਿ ਦਿੱਲੀ ਤੋਂ ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਹੁਣ ਤੁਹਾਡੇ ਨਿਰਧਾਰਤ ਸਮੇਂ ਤੋਂ 75 ਮਿੰਟ ਪਹਿਲਾਂ ਬੰਦ ਹੋ ਜਾਵੇਗਾ। ਇਸ ਪੋਸਟ ਦੇ ਅਨੁਸਾਰ, ਇਹ ਹੁਣ ਪਹਿਲਾਂ ਵਾਂਗ 60 ਮਿੰਟ ਪਹਿਲਾਂ ਬੰਦ ਨਹੀਂ ਹੋਵੇਗਾ।