ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ ਤੋੜੇ ਸਾਰੇ ਰਿਕਾਰਡ

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀ ਸਾਰੀ 90 ਸੀਟਾਂ ‘ਤੇ ਹੋਣ ਵਾਲੇ ਆਮ ਚੋਣ  ਲਈ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ, ਜਿਨ੍ਹਾਂ ਦੀ ਸਮੀਖਿਆ ਕੀਤੀ ਗਈ ਹੈ। ਸੋਮਵਾਰ 16 ਸਤੰਬਰ ਤਕ ਨੌਮੀਨੇਸ਼ਨ ਵਾਪਸ ਲਏ ਜਾ ਸਕਦੇ ਹਨ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ ਚੋਣ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ, 2024 ਨੂੰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਾਰੇ ਰਾਜਨੀਤਕ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਕੁੱਲ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ ਹਨ। ਇੰਨ੍ਹਾਂ ਵਿਚ ਭਿਵਾਨੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਵੱਧ 31 ਉਮੀਦਵਾਰਾਂ ਅਤੇ ਨਾਂਗਲ ਚੌਧਰੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਘੱਟ 9  ਉਮੀਦਵਾਰਾਂ ਨੇ ਨੌਮੀਨੇਸ਼ਨ ਕੀਤਾ ਹੈ।

ਇਸ ਸਬੰਧੀ ਪੰਕਜ ਅਗਰਵਾਲ ਨੇ ਦਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਚੋਣ ਲੜਨ ਲਈ ਨੌਮੀਨੇਸ਼ਨ ਭਰਿਆ ਹੈ ਉਹ ਉਮੀਦਵਾਰ 16 ਸਤੰਬਰ, 2024 ਤਕ ਆਪਣਾ ਨੌਮੀਨੇਸ਼ਨ ਵਾਪਸ ਲੈ ਸਕਦੇ ਹਨ। ਉਸ ਦੇ ਬਾਅਦ ਸੂਬੇ ਦੀ 90 ਵਿਧਾਨ ਸਭਾ ਖੇਤਰਾਂ ਤੋਂ ਲੜਨ ਵਾਲੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਉਸ ਦਿਨ ਸਬੰਧਿਤ ਰਿਟਰਨਿੰਗ ਅਧਿਕਾਰੀ ਵੱਲੋਂ ਚੋਣ ਚਿੰਨ੍ਹ ਅਲਾਟ ਵੀ ਕੀਤਾ ਜਾਵੇਗਾ। 

Advertisement