ਮਹਾਰਾਸ਼ਟਰ ਵਿਚ ਈਦ-ਏ-ਮਿਲਾਦ ਦੇ ਕਾਰਨ 18 ਸਤੰਬਰ 2024 ਨੂੰ ਸਕੂਲ ਅਤੇ ਹੋਰ ਅਦਾਰੇ ਬੰਦ ਰਹਿਣਗੇ। ਮਹਾਰਾਸ਼ਟਰ ਸਰਕਾਰ ਨੇ ਗਣੇਸ਼ ਵਿਸਰਜਨ ਦੇ ਕਾਰਨ ਮੁੰਬਈ ਵਿੱਚ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਦੀ ਥਾਂ 18 ਸਤੰਬਰ ਵਿਚ ਬਦਲ ਦਿੱਤੀ ਹੈ। ਦੱਸ ਦਈਏ ਕਿ ਈਦ-ਏ-ਮਿਲਾਦ-ਉਨ-ਨਬੀ ਇੱਕ ਇਸਲਾਮੀ ਤਿਉਹਾਰ ਹੈ ਜੋ ਪੈਗੰਬਰ ਮੁਹੰਮਦ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਦਰਅਸਲ, ਮਹਾਰਾਸ਼ਟਰ ਕਾਂਗਰਸ ਨੇਤਾ ਨਸੀਮ ਖਾਨ ਨੇ ਹਾਲ ਹੀ ‘ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਦੀ ਬਜਾਏ 18 ਸਤੰਬਰ ਨੂੰ ਕੀਤੀ ਜਾਵੇ। ਕਾਂਗਰਸ ਨੇਤਾ ਨਸੀਮ ਖਾਨ ਨੇ ਇਸ ਪਿੱਛੇ ਤਰਕ ਦਿੱਤਾ ਸੀ ਕਿਉਂਕਿ ਗਣੇਸ਼ ਵਿਸਰਜਨ 17 ਸਤੰਬਰ ਨੂੰ ਹੈ। ਦੋਹਾਂ ਭਾਈਚਾਰਿਆਂ ਦੇ ਤਿਉਹਾਰ ਆਪਸੀ ਸਦਭਾਵਨਾ ਵਾਲੇ ਬਣੇ ਰਹਿਣ। ਤਿਉਹਾਰ ਦੀ ਪਵਿੱਤਰਤਾ ਬਰਕਰਾਰ ਰਹੇ ਅਤੇ ਹਿੰਦੂ-ਮੁਸਲਿਮ ਭਾਈਚਾਰਾ ਬਣਿਆ ਰਹੇ, ਇਸ ਲਈ ਛੁੱਟੀ 16 ਸਤੰਬਰ ਦੀ ਬਜਾਏ 18 ਸਤੰਬਰ ਨੂੰ ਹੋਣੀ ਜਾਣੀ ਚਾਹੀਦੀ ਹੈ।
ਮਹਾਰਾਸ਼ਟਰ ਸਰਕਾਰ ਨੇ ਈਦ-ਏ-ਮਿਲਾਦ ਮੌਕੇ 18 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਾਂਗਰਸ ਆਗੂ ਨਸੀਮ ਖਾਨ ਅਤੇ ਏਆਈਐਮਆਈਐਮ ਆਗੂ ਵਾਰਿਸ ਪਠਾਨ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।